ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਵਿਚ ਉਨ੍ਹਾਂ ਨੇ ਪੰਜਾਬ ਵਾਸੀਆਂ ਲਈ ਵੱਡਾ ਐਲਾਨ ਕੀਤਾ ਹੈ। ਮੰਤਰੀ ਨੇ ਲੁਧਿਆਣਾ ‘ਚ ਜਲਦ ਹੀ ਨਵਾਂ ਸਟੀਲ ਪਲਾਂਟ ਲਗਾਇਆ ਜਾਵੇਗਾ।
ਪੰਜਾਬ ‘ਚ ਵਰਧਮਾਨ ਸਟੀਲ ਇੰਡਸਟਰੀ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ । ਵਰਧਮਾਨ ਸਟੀਲ ਇੰਡਸਟਰੀ ਨੂੰ ਕਈ ਰਾਜਾਂ ਤੋਂ ਆਫਰ ਮਿਲੇ ਸੀ ਪਰ ਪੰਜਾਬ ਵਰਗੀਆਂ ਸਹੂਲਤਾਂ ਕਿਤੇ ਵੀ ਨਹੀਂ ਮਿਲ ਸਕਦੀਆਂ। ਜਦ ਕਿ ਵਰਧਮਾਨ ਸਟੀਲ ਦਾ ਪਹਿਲਾਂ ਵੀ ਇਕ ਪਲਾਂਟ ਪੰਜਾਬ ਵਿਚ ਹੈ। ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਸ ਨੂੰ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਇਸ ਲਈ ਕਾਰੋਬਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ
ਇਹ ਵੀ ਪੜ੍ਹੋ : ਨਵਾਂਸ਼ਹਿਰ : ਰਿਕਵਰੀ ਦੌਰਾਨ ਬ/ਦਮਾ.ਸ਼ ਨੇ ਪੁਲਿਸ ‘ਤੇ ਕੀਤੀ ਫਾ.ਇ/ਰਿੰਗ, ਜਵਾਬੀ ਕਾਰਵਾਈ ‘ਚ ਮੁਲਜ਼ਮ ਹੋਇਆ ਜ਼ਖਮੀ
ਇਸ ਦੇ ਨਾਲ ਹੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਜਿਹੜੀਆਂ ਵੀ ਕੰਪਨੀਆਂ ਇਸ ਲਈ ਅਪਰੂਵਲ ਚਾਹੀਦੀਆਂ ਹਨ ਉਹ ਅਪਲਾਈ ਕਰ ਸਕਦੀਆਂ ਹਨ ਤੇ 45 ਦਿਨ ਦੇ ਅੰਦਰ ਅਪਰੂਵਲ ਮਿਲ ਜਾਵੇਗੀ। ਇਸ ਤੋਂ ਇਲਾਵਾ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਵਿਚ ਹੁਣ ਇਨਵੈਸਟ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ ਤੇ ਜੇਕਰ ਇਨਵੈਸਟਰ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ ‘ਤੇ ਠੀਕ ਕਰਵਾਇਆ ਜਾਂਦਾ ਹੈ ਜਿਸ ਕਰਕੇ ਪੰਜਾਬ ਵੱਲ ਇਨਵੈਸਟਰਾਂ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























