sapna sunil dance video:ਸਪਨਾ ਚੌਧਰੀ ਨੂੰ ਸਟੇਜ ‘ਤੇ ਪਰਫਾਰਮ ਕਰਨ ਦੇ ਨਾਲ ਨਾਲ ਫੈਨਜ਼ ਦਾ ਦਿਲ ਜਿੱਤਣਾ ਵੀ ਬਹੁਤ ਹੀ ਚੰਗੇ ਤਰੀਕੇ ਨਾਲ ਆਉਂਦਾ ਹੈ। ਬਾਲੀਵੁੱਡ ਵਿੱਚ ਦੋਸਤੀ ਦੇ ਸਾਈਡਇਫੈਕਟ ਫਿਲਮ ਤੋਂ ਡੈਬਿਊ ਕਰ ਚੁੱਕੀ ਸਪਨਾ ਚੌਧਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਜੋ ਕਿ ਕਾਫੀ ਧੂਮ ਮਚਾ ਰਿਹਾ ਹੈ ਪਰ ਜੋ ਵੀਡੀਓ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਿਹਾ ਹੈ ਉਸ ਵਿੱਚ ਸਪਨਾ ਇਕੱਲੇ ਨਹੀਂ ਬਲਕਿ ਸੁਨੀਲ ਗਰੋਵਰ ਨੂੰ ਵੀ ਆਪਣੇ ਨਾਲ ਠੁਮਕੇ ਲਗਵਾ ਰਹੀ ਹੈ। ਲਾਕਡਾਊਨ ਦੇ ਦੌਰਾਨ ਸਪਨਾ ਦੇ ਇਸ ਪੁਰਾਣੇ ਨੂੰ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਸਪਨਾ ਚੌਧਰੀ ਦਾ ਇਹ ਵੀਡੀਓ ਉਦੋਂ ਦਾ ਹੈ ਜਦੋਂ ਉਹ ਸੁਨੀਲ ਗਰੋਵਰ ਦੇ ਕਾਮੇਡੀ ਸ਼ੋਅ ਕਾਨਪੁਰ ਵਾਲੇ ਖੁਰਾਨਾਜ ਵਿੱਚ ਪਹੁੰਚੀ ਸੀ। ਇਸ ਦੌਰਾਮ ਸਪਨਾ ਨੇ ਸੁਨੀਲ ਦੇ ਨਾਲ ਕਾਫੀ ਮਸਤੀ ਕੀਤੀ। ਸਪਨਾ ਦੇ ਇੱਕ ਵੀਡੀਓ ਨੂੰ ਉਨ੍ਹਾਂ ਦੇ ਫੈਨ ਕਲੱਬ ਨੇ ਸ਼ੇਅਰ ਕੀਤਾ, ਜਿਸ ਵਿੱਚ ਉਹ ਆਪਣੇ ਪਾਪੂਲਰ ਗਾਣੇ ‘ਤੇਰੀ ਆਖਿਆ ਕੋ ਯਲ ਕਾਜਲ’ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਜਿਵੇਂ ਜਿਵੇਂ ਸਪਨਾ ਠੁਮਕੇ ਲਗਾ ਰਹੀ ਹੈ ਉਸੇ ਤਰਾਂ ਸਪਨਾ ਦੇ ਸਟੈਪਸ ਸੁਨੀਲ ਵੀ ਫਾਲੋ ਕਰ ਰਹੇ ਹਨ। ਸਪਨਾ ਤੇ ਸੁਨੀਲ ਦੀ ਇਸ ਵੀਡੀਓ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਸਪਨਾ ਚੌਧਰੀ ਦਾ ਗਾਣਾ ਇੰਗਲਿਸ਼ ਮੀਡੀਅਮ ਰਿਲੀਜ਼ ਹੋਏ ਇੰਨੇ ਸਾਲ ਬਾਅਦ ਵੀ ਜਮ ਕੇ ਧੂਮ ਮਚ ਰਹੀ ਹੈ। ਇਸ ਗਾਣੇ ਨੂੰ ਹੁਣ ਤਕ ਤਿੰਨ ਕਰੋੜ ਤੋਂ ਜ਼ਿਆਦਾ ਵਾਰ ਲੋਕ ਸੋਸ਼ਲ ਮੀਡੀਆ ‘ਤੇ ਦੇਖ ਚੁੱਕੇ ਹਨ। ਇਸ ਗਾਣੇ ‘ਤੇ ਸਪਨਾ ਚੌਧਰੀ ਠੁਮਕੇ ਲਗਾਉਂਦੀ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਦੇ ਠੁਮਕੇ ਦੇਖਣ ਲਈ ਪੂਰਾ ਪਿੰਡ ਇਕੱਠਾ ਹੋਇਆ ਹੈ।

ਸਪਨਾ ਚੌਧਰੀ ਦੇ ਡਾਂਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹ ਬਿੱਗ ਬੌਸ ਵਿੱਚ ਜਾਣ ਤੋਂ ਬਾਅਦ ਕਾਫੀ ਜ਼ਿਆਦਾ ਫੇਮਸ ਹੋ ਗਈ ਹੈ। ਹੁਣ ਉਨ੍ਹਾਂ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ। ਸਪਨਾ ਕਈ ਫਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ। ਸਪਨਾ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਹ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਅਪਲੋਡ ਕਰਦੀ ਰਹਿੰਦੀ ਹੈ।






















