ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਦੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪਾਕਿਸਤਾਨ ਵਿਚ ਉਸ ਦੀ ਗ੍ਰਿਫਤਾਰੀ ਹੋਈ ਹੈ। ਜਿਸ ਵਿਅਕਤੀ ਨਾਲ ਉਸ ਨੇ ਪਾਕਿਸਤਾਨ ਵਿਚ ਵਿਆਹ ਕਰਵਾਇਆ ਸੀ, ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਜਿਸ ਨੇ ਆਪਣਾ ਨਾਂ ਨੂਰ ਹੁਸਨ ਰੱਖ ਲਿਆ ਸੀ ਤੇ ਉਥੇ ਹੀ ਨਿਕਾਹ ਕਰਵਾ ਲਿਆ ਸੀ, ਉਸ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਸਿੱਖ ਸ਼ਰਧਾਲੂ ਸਰਬਜੀਤ ਕੌਰ ਜੋ ਕਿ ਦਰਸ਼ਨਾਂ ਲਈ ਪਾਕਿਸਤਾਨ ਗਈ ਸੀ, ਵਾਪਸ ਭਾਰਤ ਨਹੀਂ ਸੀ ਆਈ। ਪਹਿਲਾਂ ਖਬਰਾਂ ਆਈਆਂ ਸਨ ਕਿ ਸਰਬਜੀਤ ਕੌਰ ਲਾਪਤਾ ਹੋ ਗਈ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਸਰਬਜੀਤ ਕੌਰ ਨੇ ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਵਾ ਲਿਆ ਹੈ ਤੇ ਨੂਰ ਹੁਸਨ ਬਣ ਗਈ ਹੈ। ਦੱਸ ਦੇਈਏ ਕਿ ਨਵੰਬਰ 2025 ਵਿਚ ਸਰਬਜੀਤ ਕੌਰ ਪਾਕਿਸਤਾਨ ਗਈ ਸੀ ਪਰ ਉਸ ਮਗਰੋਂ ਉਸ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਤੇ ਉਸ ਦੀ ਭਾਲ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਵਾਪਰੀ ਵੱਡੀ ਵਾ.ਰਦਾ/ਤ, ਵਿਆਹ ‘ਤੇ ਆਏ ਸਰਪੰਚ ਦਾ ਗੋ.ਲੀ/ਆਂ ਮਾ/ਰ ਕੇ ਕਰ ਦਿੱਤਾ ਕ.ਤ/ਲ
ਕੁਝ ਚਿਰ ਮਗਰੋਂ ਇਹ ਪਤਾ ਲੱਗਾ ਕਿ ਸਰਬਜੀਤ ਕੌਰ ਨੂਰ ਹੁਸਨ ਬਣ ਗਈ ਹੈ ਤੇ ਉਸ ਨੇ ਪਾਕਿਸਤਾਨ ਦੇ ਹੀ ਕਿਸੇ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਹੈ ਜਿਸ ਨਾਲ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੰਪਰਕ ਵਿਚ ਸੀ। ਨਾਸਿਰ ਹੁਸੈਨ ਜਿਸ ਨਾਲ ਸਰਬਜੀਤ ਕੌਰ ਨੇ ਵਿਆਹ ਕਰਵਾਇਆ ਹੈ, ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪਾਕਿਸਤਾਨ ਨੇ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ। ਦੋਵੇਂ ਸਾਲ 2016 ਤੋਂ ਟਿਕਟਾਕ ਰਾਹੀਂ ਇਕ ਦੂਜੇ ਦੇ ਸੰਪਰਕ ਵਿਚ ਆਏ ਸਨ ਤੇ ਕਈ ਸਾਲਾਂ ਤੱਕ ਗੱਲਬਾਤ ਕਰਦੇ ਰਹੇ ਤੇ 2025 ਵਿਚ ਨਵੰਬਰ ਮਹੀਨੇ ਵਿਚ ਸਰਬਜੀਤ ਕੌਰ ਪਾਕਿਸਤਾਨ ਗਈ ਤੇ ਉਥੇ ਹੀ ਰੁਕ ਗਈ ਤੇ ਨਾਸਿਰ ਹੁਸੈਨ ਨਾਲ ਨਿਕਾਹ ਕਰਵਾ ਲਿਆ।
ਵੀਡੀਓ ਲਈ ਕਲਿੱਕ ਕਰੋ -:
























