ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਹੋਣਹਾਰ ਖਿਡਾਰੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। ਸ਼ੂਟਿੰਗ (10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ) ਵਿੱਚ ਭਾਰਤ ਦੀ ਦਿਵਿਆ ਟੀਐਸ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਸੱਤਵੇਂ ਦਿਨ ਚਾਂਦੀ ਦਾ ਤਗ਼ਮਾ ਜਿੱਤਿਆ। ਕੁਆਲੀਫਿਕੇਸ਼ਨ ਵਿੱਚ ਸਰਬਜੋਤ ਨੇ 291 ਜਦਕਿ ਦਿਵਿਆ ਦਾ ਸਕੋਰ 286 ਰਿਹਾ। ਦੋਵਾਂ ਦਾ ਕੁੱਲ ਸਕੋਰ 577 ਰਿਹਾ। ਇਸ ਦੇ ਨਾਲ ਹੀ ਸੋਨ ਤਮਗਾ ਚੀਨ ਦੇ ਹਿੱਸੇ ਆਇਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਪਰਾਲੀ ਸਾ.ੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ 776 ਨੋਡਲ ਅਫਸਰ ਕੀਤੇ ਗਏ ਨਿਯੁਕਤ
ਭਾਰਤ ਹੁਣ ਤੱਕ 8 ਗੋਲਡ ਜਿੱਤ ਕੇ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਇਕੱਲੇ ਸ਼ੂਟਿੰਗ ਦੀ ਗੱਲ ਕਰੀਏ ਤਾਂ ਦੇਸ਼ ਨੂੰ 19 ਮੈਡਲ ਮਿਲ ਚੁੱਕੇ ਹਨ। ਅਜੇ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਹੋਰ ਈਵੈਂਟਸ ‘ਚ ਹੋਰ ਤਮਗੇ ਜਿੱਤਣਗੇ। ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ 6 ਸੋਨ, 8 ਚਾਂਦੀ ਅਤੇ 5 ਕਾਂਸੀ ਦੇ ਤਗਮੇ ਮਿਲੇ ਹਨ। ਇਹ ਕਿਸੇ ਵੀ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਹੁਣ ਤੱਕ ਭਾਰਤ ਨੂੰ ਕੁੱਲ 34 ਮੈਡਲ ਮਿਲ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: