SBI Not offering emergency loans: ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (SBI) ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਯੋਨੋ ਪਲੇਟਫਾਰਮ ਰਾਹੀਂ ਗਾਹਕਾਂ ਨੂੰ ਕਿਸੇ ਤਰ੍ਹਾਂ ਦਾ ਐਮਰਜੈਂਸੀ ਲੋਨ ਨਹੀਂ ਦੇ ਰਿਹਾ ਹੈ । ਦੱਸ ਦੇਈਏ ਕਿ ਕੁੱਝ ਖਬਰਾਂ ਵਿੱਚ ਕਿਹਾ ਗਿਆ ਹੈ ਕਿ SBI 45 ਮਿੰਟ ਦੇ ਅੰਦਰ 5 ਲੱਖ ਰੁਪਏ ਤੱਕ ਦੇ ਐਮਰਜੈਂਸੀ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ । ਖਬਰਾਂ ਚ ਕਿਹਾ ਗਿਆ ਹੈ ਕਿ ਇਹ ਕਰਜ਼ਾ 10.5 ਫੀਸਦੀ ਦੀ ਵਿਆਜ ਦਰ ‘ਤੇ ਦਿੱਤਾ ਜਾਵੇਗਾ ਅਤੇ EMI (ਕਿਸ਼ਤਾਂ) 6 ਮਹੀਨੇ ਦੀ ਮਿਆਦ ਤੋਂ ਬਾਅਦ ਸ਼ੁਰੂ ਹੋਣਗੀਆਂ।
ਦਰਅਸਲ, ਬੈਂਕ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਯੋਨੋ ਰਾਹੀਂ SBI ਐਮਰਜੈਂਸੀ ਲੋਨ ਸਕੀਮ ਦੇ ਬਾਰੇ ਵਿਆਪਕ ਰੂਪ ਨਾਲ ਖਬਰਾਂ ਚੱਲ ਰਹੀਆਂ ਹਨ । ਬੈਂਕ ਨੇ ਕਿਹਾ ਕਿ ਅਸੀਂ ਸਪੱਸ਼ਟ ਕਰਨਾ ਚਾਹਾਂਗੇ ਕਿ SBI ਇਸ ਤਰ੍ਹਾਂ ਦਾ ਕੋਈ ਲੋਨ ਨਹੀਂ ਦੇ ਰਿਹਾ ਹੈ । ਬੈਂਕ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਵੀ ਇਨ੍ਹਾਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦੇ ਹਾਂ।
ਹਾਲਾਂਕਿ, SBI ਨੇ ਕਿਹਾ ਕਿ ਉਹ ਤਨਖਾਹਦਾਰ ਗਾਹਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਯੋਨੋ ਦੁਆਰਾ ਪੂਰਵ-ਪ੍ਰਵਾਨਿਤ ਨਿੱਜੀ ਲੋਨ ਲੋਨ ਦੀ ਪੇਸ਼ਕਸ਼ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹੈ । ਕੋਰੋਨਾ ਵਾਇਰਸ ਮਹਾਂਮਾਰੀ ਤੋਂ ਪੈਦਾ ਹੋਏ ਸੰਕਟ ਕਾਰਨ ਉਨ੍ਹਾਂ ਗਾਹਕਾਂ ਲਈ ਜੋ ਇਹ ਨਕਦੀ ਦੀ ਘਾਟ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਲਈ ਇਸ ਸਹੂਲਤ ਦੀ ਸ਼ੁਰੂਆਤ ਕਰਨ ਦਾ ਕੰਮ ਚੱਲ ਰਿਹਾ ਹੈ।
ਦੱਸ ਦੇਈਏ ਕਿ ਯੋਨੋ ਅਰਥਾਤ ‘ਯੂ ਓਨਲੀ ਨੀਡ ਵਨ’ ਐਸਬੀਆਈ ਦਾ ਡਿਜੀਟਲ ਪਲੇਟਫਾਰਮ ਹੈ । ਇਸ ਦੇ ਜ਼ਰੀਏ ਐਸਬੀਆਈ ਆਪਣੇ ਗਾਹਕਾਂ ਨੂੰ ਬੈਂਕਿੰਗ, ਖਰੀਦਦਾਰੀ, ਜੀਵਨ ਸ਼ੈਲੀ ਅਤੇ ਨਿਵੇਸ਼ ਦੀਆਂ ਜ਼ਰੂਰਤਾਂ ਲਈ ਹੱਲ ਪ੍ਰਦਾਨ ਕਰਦਾ ਹੈ । SBI ਨੇ ਇਸ ਐਪ ਦੀ ਸ਼ੁਰੂਆਤ ਨਵੰਬਰ 2017 ਵਿੱਚ ਕੀਤੀ ਸੀ।