Scholarships will be awarded : ਚੰਡੀਗੜ੍ਹ : ਖੇਡਾਂ ਨੂੰ ਪ੍ਰਮੋਟ ਕਰਨ ਲਈ ਯੂਟੀ ਪ੍ਰਸ਼ਾਸਨ ਨੇ ਨਵੀਂ ਸਪੋਰਟਸ ਟੈਲੇਂਟ ਸਕਾਲਰਸ਼ਿਪ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸਪੋਰਟਸ ਡਾਇਰੈਕਟਰ ਤੇਜਦੀਪ ਸਿੰਘ ਸੈਣੀ ਨੇ ਦੱਸਿਆ ਕਿ ਖੇਡ ਤੇ ਖਿਡਾਰੀਆਂ ਨੂੰ ਪ੍ਰਮੋਟ ਕਰਨ ਦੇ ਮਕਸਦ ਨਾਲ ਇਹ ਨਵੀਂ ਸਕਾਲਰਸ਼ਿਪ ਸ਼ੁਰੂ ਕੀਤੀ ਜਾ ਰਹੀ ਹੈ। ਇਹ ਸਕਾਲਰਸ਼ਿਪ ਉਨ੍ਹਾਂ ਖਿਡਾਰੀਆਂ ਨੂੰ ਮਿਲੇਗੀ, ਜਿਨ੍ਹਾਂ ਨੇ ਸਾਲ 2019-20 ਵਿੱਚ ਯੂਟੀ ਸਪੋਰਟਸ ਡਿਪਾਰਟਮੈਂਟ ਵੱਲੋਂ ਮਾਨਤਾ ਪ੍ਰਾਪਤ ਖੇਡਾਂ ਵਿੱਚ ਮੈਡਲ ਜਿੱਤੇ ਨਹ।
ਸ਼ਹਿਰ ਦੇ ਸਪੋਰਟਸ ਕੰਪਲੈਕਸਾਂ ਵਿੱਚ ਕੋਚਿੰਗ ਲੈਣ ਵਾਲੇ ਖਿਡਾਰੀ ਤੇ ਵਿਦਿਆਰਥੀ, ਜਿਨ੍ਹਾਂ ਨੇ ਪਿਛਲੇ ਖੇਡ ਸੈਸ਼ਨ ਵਿੱਚ ਮੈਡਲ ਜਿੱਤੇ ਹਨ। ਉਹ ਇਸ ਦੇ ਲਈ ਅਰਜ਼ੀ ਕਰ ਸਕਦੇ ਹਨ। ਸਪੋਰਟਸ ਟੈਲੇਂਟ ਸਕਾਲਰਸ਼ਿਪ ਲਈ ਖਿਡਾਰੀ ਸਪੋਰਟਸ ਡਿਪਾਰਟਮੈਂਟ ਦੀ ਵੈੱਬਸਾਈਟ http://sportsdeptt.chd.gov.in ’ਤੇ ਅਰਜ਼ੀ ਦੇ ਸਕੇਦ ਹਨ। ਖਿਡਾਰੀ ਪਹਿਲੀ ਅਕਤੂਬਰ ਤੋਂ 31 ਅਕਤੂਬਰ ਦਰਮਿਆਨ ਸਕਾਲਰਸ਼ਿਪ ਲਈ ਅਰਜ਼ੀ ਦੇ ਸਕਦੇ ਹਨ।
ਯੂਟੀ ਸਪੋਰਟਸ ਡਿਪਾਰਟਮੈਂਟ ਵੱਲੋਂ ਮਾਨਤਾ ਪ੍ਰਾਪਤ ਖੇਡਾਂ ਵਿੱਚ ਆਰਚਰੀ, ਐਥਲੈਟਿਕਸ, ਬੇਸਬਾਲ, ਕ੍ਰਿਕੇਟ, ਕੈਨੋਇੰਗ, ਕਿਆਕਿੰਗ, ਰੋਇੰਗ, ਸਾਈਕਲਿੰਗ, ਫੇਸਿੰਗ, ਫੁਟਬਾਲ, ਗੋਲਫ, ਜਿਮਨਾਸਟਿਕ, ਹਾਕੀ, ਹੈਂਡਬਾਲ, ਜੂਡੋ, ਕਬੱਡੀ, ਖੋ-ਖੋ, ਲਾਨ ਟੈਨਿਸ, ਰਾਈਫਲ ਸ਼ੂਟਿੰਗ, ਸਕੇਟਿੰਗ, ਸਵੀਮਿੰਗ, ਸਾਫਟਬਾਲ, ਟੇਬਲ ਟੇਨਿਸ, ਬਾਕਸਿੰਗ, ਤਾਈਕਵਾਂਡੋ, ਵਾਲੀਬਾਲ, ਵੇਟਲਿਫਟਿੰਗ ਅਤੇ ਰੈਸਲਿੰਗ ਵਰਗੀਆਂ ਖੇਡਾਂ ਸ਼ਾਮਲ ਨਹ। ਇਨ੍ਹਾਂ ਸਾਰੀਆਂ ਖੇਡਾਂ ਦੇ ਖਿਡਾਰੀ ਨਵੇਂ ਸਪੋਰਟਸ ਟੈਲੇਂਟ ਸਕਾਲਰਸ਼ਿਪ ਦਾ ਲਾਭ ਉਠਾ ਸਕਦੇ ਹਨ।