ਫਿਰੋਜ਼ਪੁਰ ਵਿਚ ਅੱਜ ਸਵੇਰੇ-ਸਵੇਰੇ ਵੱਡਾ ਹਾਦਸਾ ਵਾਪਰ ਗਿਆ ਜਿਥੇ ਜਵਾਕਾਂ ਨਾਲ ਭਰੀ ਹੋਈ ਸਕੂਲ ਬੱਸ ਨਾਲੇ ਵਿਚ ਜਾ ਡਿੱਗੀ। ਜਾਣਕਾਰੀ ਮੁਤਾਬਕ ਬੱਸ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਉਤਰ ਕੇ ਨਾਲੇ ਵਿਚ ਜਾ ਡਿੱਗੀ ਜਿਸ ਕਰਕੇ ਹਫੜਾ-ਦਫੜੀ ਮਚ ਗਈ।
ਜਦੋਂ ਬੱਸ ਹਾਦਸੇ ਦਾ ਸ਼ਿਕਾਰ ਹੋਈ ਤਾਂ ਉਸ ਸਮੇਂ ਬੱਸ ਵਿਚ 30 ਦੇ ਕਰੀਬ ਬੱਚੇ ਸਵਾਰ ਸਨ ਤੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ । ਗਨੀਮਤ ਰਹੀ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਿਲਹਾਲ ਬੱਚਿਆਂ ਨੂੰ ਪ੍ਰਸ਼ਾਸਨ ਤੇ ਆਲੇ-ਦੁਆਲੇ ਦੇ ਲੋਕਾਂ ਵੱਲੋਂ ਬਾਹਰ ਕੱਢ ਲਿਆ ਗਿਆ ਹੈ ਤੇ ਬੱਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਨੇ ਘਟਾਈ ਸਾਬਕਾ PM ਮਨਮੋਹਨ ਸਿੰਘ ਦੀ ਪਤਨੀ ਦੀ ਸੁਰੱਖਿਆ, ਹੁਣ ਨਹੀਂ ਮਿਲੇਗੀ Z+ ਸਕਿਓਰਿਟੀ
ਹਾਦਸੇ ਦੇ ਕਾਰਨ ਜਾਂਚ ਦਾ ਵਿਸ਼ਾ ਹਨ। ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਓਵਰਟੇਕ ਹੋਣ ਕਰਕੇ ਜਾਂ ਫਿਰ ਡਰਾਈਵਰ ਦੀ ਅੱਖ ਲੱਗ ਗਈ ਜਾਂ ਬੱਸ ਦਾ ਸੰਤੁਲਨ ਵਿਗੜਿਆ ਹੈ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।ਪਰ ਬੱਚਿਆਂ ਦੀ ਚੀਕ-ਪੁਕਾਰ ਸੁਣ ਕੇ ਲੋਕ ਬਾਹਰ ਨਿਕਲਦੇ ਹਨ ਤੇ ਉਨ੍ਹਾਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ। ਬੱਚਿਆਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ ਤੇ ਦੂਜੀ ਬੱਸ ਰਾਹੀਂ ਉਨ੍ਹਾਂ ਨੂੰ ਸਕੂਲ ਭੇਜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























