ਆਮ ਤੌਰ ‘ਤੇ ਜਦੋਂ ਕਿਸੇ ਸਕੂਲ ਦਾ ਨਾਂ ਆਉਂਦਾ ਹੈ ਤਾਂ ਸਾਡੇ ਜ਼ੇਹਨ ਵਿਚ ਬੱਚਿਆਂ ਨਾਲ ਭਰੀਆਂ ਕਲਾਸਾਂ, ਵੱਡੇ-ਵੱਡੇ ਮੈਦਾਨ, ਬੱਚਿਆਂ ਦੇ ਮੋਢਿਆਂ ‘ਤੇ ਬਸਤੇ ਨਜ਼ਰ ਆਉਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਕੂਲ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਸਿਰਫ ਇਕੋ ਹੀ ਵਿਦਿਆਰਥੀ ਪੜ੍ਹਦਾ ਹੈ। ਉਹ ਰੋਜ਼ਾਨਾ ਇਕੱਲਿਆਂ ਹੀ ਕਲਾਸ ਲਗਾਉਂਦਾ ਹੈ ਤੇ ਹਰ ਰੋਜ਼ ਇਕੋ ਵਿਦਿਆਰਥੀ ਲਈ ਮਿਡ ਡੇ ਮਿਲ ਵੀ ਬਣਦੀ ਹੈ। ਬੱਚਾ ਇਕੱਲਾ ਨੇੜਲੇ ਪਿੰਡ ਤੋਂ ਇਕ ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਵਿਚ ਪੜ੍ਹਨ ਲਈ ਪਹੁੰਚਦਾ ਹੈ।
ਬਠਿੰਡਾ ਦੇ ਕੋਠੇ ਬੁੱਧ ਸਿੰਘ ਵਾਲੇ ਵਿਚ ਇਕ ਅਜਿਹਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈ ਜਿਥੇ ਪਿਛਲੇ 3 ਸਾਲਾਂ ਤੋਂ ਸਿਰਫ ਇਕ ਹੀ ਬੱਚਾ ਪੜ੍ਹਦਾ ਆ ਰਿਹਾ ਹੈ । ਇਸ ਸਕੂਲ ਦੇ ਟੀਚਰ ਸਾਹਿਬਾਨ ਵੱਲੋਂ ਜਦੋਂ ਪਿੰਡਾਂ ਵਿਚ ਜਾ ਕੇ ਬੱਚਿਆਂ ਨੂੰ ਇਸ ਸਕੂਲ ਵਿਚ ਦਾਖਲ ਕਰਾਉਣ ਲਈ ਕਿਹਾ ਜਾਂਦਾ ਹੈ ਤਾਂ ਮਾਪਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਣਗੇ ਜਦੋਂ ਕਿ ਇਸ ਸਮਾਰਟ ਸਕੂਲ ਵਿਚ ਸਹੂਲਤ ਦੀ ਕੋਈ ਕਮੀ ਨਹੀਂ ਹੈ।
ਸਕੂਲ ਦੇ ਪ੍ਰਿੰਸੀਪਲ ਤੇ ਟੀਚਰ ਸਾਹਿਬਾਨ ਦੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਉਹ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਉਣ ਦੀ ਬਜਾਏ ਸਰਕਾਰੀ ਸਕੂਲ ਵਿਚ ਪੜ੍ਹਾਉਣ ਕਿਉਂਕਿ ਇਥੇ ਉਹ ਸਭ ਤਰ੍ਹਾਂ ਦੀਆਂ ਸਹੂਲਤਾਂ ਹਨ ਜੋ ਕਿ ਪ੍ਰਾਈਵੇਟ ਸਕੂਲਾਂ ਵਿਚ ਹੁੰਦੀਆਂ ਹਨ। ਇਥੇ ਪ੍ਰਾਜੈਕਟ ਵੀ ਲੱਗਿਆ ਹੋਇਆ ਹੈ।ਇਮਾਰਤ ਵੀ ਚੰਗੀ ਬਣੀ ਹੋਈ ਹੈ, ਪਹਿਲੀ ਤੋਂ 8ਵੀਂ ਤੱਕ ਬੱਚਿਆਂ ਦੀ ਪੜ੍ਹਾਈ ਬਿਲਕੁਲ ਫ੍ਰੀ ਹੈ।
ਵੀਡੀਓ ਲਈ ਕਲਿੱਕ ਕਰੋ –