ਅੰਮ੍ਰਿਤਸਰ ਜ਼ਿਲ੍ਹੇ ਵਿਚ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਭਲਕੇ ਯਾਨੀ 8 ਸਤੰਬਰ ਨੂੰ ਵੀ ਬੱਚਿਆਂ ਲਈ ਸਕੂਲ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਸਾਕਸ਼ੀ ਸਿਨ੍ਹਾ ਨੇ ਹੁਕਮ ਜਾਰੀ ਕਰਕੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ ਪਰ ਸਕੂਲ ਪ੍ਰਸ਼ਾਸਨ ਤੇ ਟੀਚਰ ਸਕੂਲ ਆਉਣਗੇ।
ਡੀਸੀ ਨੇ ਕਿਹਾ ਕਿ ਸੋਮਵਾਰ ਨੂੰ ਟੀਚਰ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਸਕੂਲਾਂ ਦੀ ਇਮਾਰਤ ਤੇ ਰਸਤਿਆਂ ਦੀ ਸੁਰੱਖਿਆ ਜਾਂਚ ਕਰਨਗੇ। ਇਸ ਲਈ ਲਿਖਤ ਰਿਪੋਰਟ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੇਣੀ ਹੋਵੇਗੀ। ਜੇਕਰ ਇਮਾਰਤਾਂ ਸੁਰੱਖਿਅਤ ਹੋਈਆਂ ਤਾਂ 9 ਸਤੰਬਰ ਤੋਂ ਬੱਚਿਆਂ ਲਈ ਸਕੂਲ ਖੋਲ੍ਹ ਦਿੱਤੇ ਜਾਣਗੇ।
ਰਾਮਦਾਸ, ਅਜਨਾਲਾ, ਲੋਪੋਕੇ ਵਰਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਗਿਆਹੈ। ਡੀਸੀ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਦੇ ਹਾਲਾਤ ਸਾਧਾਰਨ ਹੋਣ ‘ਤੇ ਹੀ ਸਕੂਲਾਂ ਨੂੰ ਖੋਲ੍ਹਿਆ ਜਾਵੇਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪਰਿਵਾਰ ਜਿਹੜੇ ਇਲਾਕਿਆਂ ਵਿਚ ਅਸਥਾਈ ਤੌਰ ‘ਤੇ ਰਹਿ ਰਹੇ ਹਨ ਉਥੋਂ ਦੇ ਸਕੂਲਾਂ ਵਿਚ ਉਨ੍ਹਾਂ ਦੇ ਬੱਚੇ ਪੜ੍ਹਾਈ ਜਾਰੀ ਰੱਖਣ ਸਕਣਗੇ। ਇਸ ਲਈ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਲਈ ਟਰੈਕਟਰ ਲੈ ਕੇ ਪਹੁੰਚੇ ਮਨਕੀਰਤ ਔਲਖ, CM ਮਾਨ ਨੂੰ ਕੀਤੀ ਇਹ ਅਪੀਲ
ਪ੍ਰਸ਼ਾਸਨ ਨੇ ਸਾਫ ਕੀਤਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਡੀਸੀ ਸਾਹਨੀ ਨੇ ਕਿਹਾ ਕਿ ਬੱਚਿਆਂ ਲਈ ਸੁਰੱਖਿਅਤ ਮਾਹੌਲ ਸਾਡੀ ਪਹਿਲ ਹੈ। ਪੜ੍ਹਾਈ ਖਰਾਬ ਨਾ ਹੋਵੇ, ਇਸ ਲਈ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
























