ਭਾਰਤੀ ਵਿਗਿਆਨ ਸਿੱਖਿਆ ਤੇ ਖੋਜ ਸੰਸਥਾ (IISER) ਦੇ 38 ਸਾਲਾ ਵਿਗਿਆਨਕ ਦੀ ਪੰਜਾਬ ਦੇ ਮੋਹਾਲੀ ਦੇ ਸੈਕਟਰ-66 ਵਿਚ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਵਿਚ ਮੌਤ ਹੋ ਗਈ। ਗੁਆਂਢੀ ਨੇ ਵਿਗਿਆਨੀ ‘ਤੇ ਹਮਲਾ ਕੀਤਾ ਸੀ। ਵਿਗਿਆਨੀ ਅਭਿਸ਼ੇਕ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ। ਹੁਣੇ ਜਿਹੇ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਹੋਇਆ ਸੀ ਤੇ ਉਹ ਡਾਇਲਸਿਸ ‘ਤੇ ਸਨ। ਮੋਹਾਲੀ ਵਿਚ ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ।
ਉਨ੍ਹਾਂ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਗੁਆਂਢੀ ਇਕ ਆਈਟੀ ਪ੍ਰੋਫੈਸ਼ਨਲ ਹੈ। ਉਸ ਨੇ ਅਭਿਸ਼ੇਕ ਦੀ ਸਿਹਤ ਸਥਿਤੀ ਬਾਰੇ ਜਾਣਨ ਦੇ ਬਾਵਜੂਦ ਉਸ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਇਹ ਝਗੜਾ ਸੀਸੀਟੀਵੀ ਵਿਚ ਕੈਦ ਹੋ ਗਿਆ। ਪਰਿਵਾਰ ਨੇ ਇਸ ਸਬੰਧੀ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ ਹੈ। ਪੁਲਿਸ ਨੇ ਕਿਹਾ ਕਿ ਅੱਜ ਅਭਿਸ਼ੇਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਕੈਨੇਡਾ ਦਾ ਟਰੰਪ ਨੂੰ ਕਰਾਰਾ ਜਵਾਬ, ਅਮਰੀਕੀ ਸਮਾਨ ‘ਤੇ ਲਗਾਇਆ ਟੈਰਿਫ, ਕਿਹਾ-‘ਅਸੀਂ ਚੁੱਪ ਨਹੀਂ ਬੈਠਾਂਗੇ”
ਜ਼ਿਕਰਯੋਗ ਹੈ ਕਿ IISER ਨੇ ਖੁਲਾਸਾ ਕੀਤੀ ਕਿ ਅਭਿਸ਼ੇਕ ਸਵਰਨਕਾਰ ਦਾ ਖੋਜ ਪੱਤਰ ਇਕ ਵੱਕਾਰੀ ਜਰਨਲ ਆਫ਼ ਸਾਇੰਸ ਵਿੱਚ ਪ੍ਰਕਾਸ਼ਤ ਹੋਇਆ ਸੀ। ਇਸ ਕਾਰਨ ਉਸ ਨੂੰ IISER ਵਿੱਚ ਮੌਕਾ ਮਿਲਿਆ ਸੀ। IISER ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਅਸੀਂ ਇੱਕ ਹੁਸ਼ਿਆਰ ਦਿਮਾਗ ਨੂੰ ਗੁਆ ਦਿੱਤਾ ਹੈ। ਇਸ ਤਰ੍ਹਾਂ ਦੀ ਹਿੰਸਾ ਗਲਤ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
