second phase of vande bharat ission: ਸ਼ਹਿਰੀ ਹਵਾਈ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਕਿਹਾ ਕਿ ਵੰਦੇ ਭਾਰਤ ਮਿਸ਼ਨ ਦੇ ਦੂਜੇ ਪੜਾਅ ਵਿੱਚ 31 ਦੇਸ਼ਾਂ ਤੋਂ 30,000 ਭਾਰਤੀਆਂ ਨੂੰ ਵਾਪਿਸ ਲਿਆਂਦਾ ਜਾਵੇਗਾ। ਇਸ ਦੇ ਲਈ 149 ਜਹਾਜ਼ਾਂ ਦਾ ਸੰਚਾਲਨ 16 ਮਈ ਤੋਂ 22 ਮਈ ਦਰਮਿਆਨ ਕੀਤਾ ਜਾਵੇਗਾ। ਵੰਦੇ ਭਾਰਤ ਮਿਸ਼ਨ ਦੇ ਪਹਿਲੇ ਪੜਾਅ ਵਿੱਚ 7 ਮਈ ਤੋਂ 14 ਮਈ ਦਰਮਿਆਨ 64 ਜਹਾਜ਼ ਚਲਾਏ ਗਏ ਸਨ। ਇਸ ਦੇ ਤਹਿਤ 12 ਦੇਸ਼ਾਂ ਤੋਂ 14,800 ਭਾਰਤੀਆਂ ਨੂੰ ਵਾਪਿਸ ਘਰ ਲਿਆਂਦਾ ਗਿਆ ਹੈ। ਹਾਲਾਂਕਿ, ਇਸ ਦੇ ਲਈ ਉਨ੍ਹਾਂ ਤੋਂ ਕਿਰਾਇਆ ਵੀ ਵਸੂਲਿਆ ਗਿਆ ਹੈ।
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 25 ਮਾਰਚ ਤੋਂ ਦੇਸ਼ ਭਰ ਵਿੱਚ ਤਾਲਾਬੰਦੀ ਲਾਗੂ ਹੈ। ਇਸ ਦੇ ਕਾਰਨ, ਸਾਰੀਆਂ ਵਪਾਰਕ ਉਡਾਣਾਂ ਬੰਦ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 74,200 ਨੂੰ ਪਾਰ ਕਰ ਗਈ ਹੈ ਜਦਕਿ 2,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : 15000 ਤੋਂ ਘੱਟ ਤਨਖਾਹ ਵਾਲਿਆਂ ਦਾ EPF ਦੇਵੇਗੀ ਮੋਦੀ ਸਰਕਾਰ, 12% ਦੀ ਬਜਾਏ 10% ਕੱਟਿਆ ਜਾਵੇਗਾ PF
ਨਵੀਂ ਦਿੱਲੀ: ਵਿੱਤੀ ਸੰਕਟ ਨਾਲ ਜੂਝ ਰਹੀ ਕੰਪਨੀਆਂ ਅਤੇ ਕਰਮਚਾਰੀਆਂ ਨੂੰ ਰਾਹਤ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਹੁਣ ਅਗਲੇ ਤਿੰਨ ਮਹੀਨਿਆਂ ਲਈ ਪ੍ਰਾਈਵੇਟ ਕੰਪਨੀਆਂ ਨੂੰ 12 ਪ੍ਰਤੀਸ਼ਤ ਦੀ ਥਾਂ 10 ਪ੍ਰਤੀਸ਼ਤ ਪੀ.ਐੱਫ ਦਾ ਯੋਗਦਾਨ ਦੇਣਾ ਪਏਗਾ। ਅਗਸਤ ਮਹੀਨੇ ਤੱਕ ਸਰਕਾਰ ਈਪੀਐਫ ਦਾ ਹਿੱਸਾ ਦੇਵੇਗੀ।