GNDU ਵਿਚ ਸੁਰੱਖਿਆ ਗਾਰਡ ਨਾਲ ਵੱਡਾ ਹਾਦਸਾ ਵਾਪਰਿਆ ਹੈ। ਅਚਾਨਕ ਯੂਨੀਵਰਸਿਟੀ ਦੇ ਅੰਦਰ ਟਰੈਕਟਰ ਨੂੰ ਅੱਗ ਲੱਗ ਜਾਂਦੀ ਹੈ ਤੇ ਉਸ ਅੱਗ ਨੂੰ ਬੁਝਾਉਂਦੇ ਹੋਏ ਧਮਾਕਾ ਹੋਇਆ। ਅਜਿਹੇ ਵਿਚ ਸੁਰੱਖਿਆ ਗਾਰਡ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੁਰੱਖਿਆ ਗਾਰਡ ਸਾਬਕਾ ਫੌਜੀ ਸੀ।
ਮ੍ਰਿਤਕ ਦੀ ਪਛਾਣ ਬਖਸ਼ੀਸ਼ ਸਿੰਘ ਵਜੋਂ ਹੋਈ ਹੈ। ਦੂਜੇ ਪਾਸੇ ਪਰਿਵਾਰ ਦਾ ਇਲਜ਼ਾਮ ਹੈ ਅੱਗ ਬੁਝਾਉਂਦੇ ਸਮੇਂ ਜੋ ਧਮਾਕਾ ਹੋਇਆ ਉਸ ਕਰਕੇ ਉਨ੍ਹਾਂ ਦੇ ਪਿਤਾ ਦੀ ਮੌਤ ਹੋਈ ਹੈ। ਹਾਲਾਂਕਿ ਇਸ ਮਾਮਲੇ ਬਾਰੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁਰੱਖਿਆ ਗਾਰਡ ਦੀ ਉਮਰ ਕਾਫੀ ਜ਼ਿਆਦਾ ਸੀ ਜਿਸ ਕਰਕੇ ਉਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਿਆ ਤੇ ਹਾਰਟ ਅਟੈਕ ਕਰਕੇ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਇਲਜ਼ਾਮ ਹੈ ਕਿ ਸਾਡੀ ਕੋਈ ਸਾਰ ਨਹੀਂ ਲਈ ਜਾ ਰਹੀ। ਨਾ ਹੀ ਸਾਡੀ ਕੋਈ ਮਾਲੀ ਮਦਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਮੁੜ ਕੋਰੋਨਾ ਦੀ ਦਸਤਕ! ਹਾਂਗਕਾਂਗ ਤੋਂ ਲੈ ਕੇ ਸਿੰਗਾਪੁਰ ਤੱਕ ਅਚਾਨਕ ਵਧੇ ਮਾਮਲੇ, ਹਾਈ ਅਲਰਟ ਜਾਰੀ
ਪ੍ਰਸ਼ਾਸਨ ਨੇ ਕਿਹਾ ਕਿ ਬਖਸ਼ੀਸ਼ ਸਿੰਘ ਬਤੌਰ ਸੁਰੱਖਿਆ ਗਾਰਡ ਕੰਮ ਕਰਦਾ ਸੀ। ਉਹ ਇਕ ਕੰਪਨੀ ਰਾਹੀਂ ਆਇਆ ਸੀ ਤੇ ਮ੍ਰਿਤਕ ਦੇ ਪਰਿਵਾਰ ਨੂੰ ਜੋ ਸਹਾਇਤਾ ਦੇਣੀ ਹੈ ਉਹ ਕੰਪਨੀ ਵੱਲੋਂ ਹੀ ਦਿੱਤੀ ਜਾਵੇਗੀ। ਸਕਿਓਰਿਟੀ ਇੰਚਾਰਜ ਨੇ ਕਿਹਾ ਕਿ ਬਖਸ਼ੀਸ਼ ਸਿੰਘ ਸਾਡੇ ਕੋਲ ਡੇਲੀ ਬੇਸ ‘ਤੇ ਕੰਮ ਕਰਦਾ ਸੀ ਤੇ ਉਸ ਦੀ ਕਲੇਮ ਦੀ ਜ਼ਿੰਮੇਵਾਰੀ ਸਕਿਓਰਿਟੀ ਕੰਪਨੀ ਦੀ ਹੈ। ਕੰਪਨੀ ਨੇ ਕਿਹਾ ਕਿ ਬਣਦਾ ਹੱਕ ਜ਼ਰੂਰ ਦਿੱਤਾ ਜਾਵੇਗਾ। ਬਖਸ਼ੀਸ਼ ਸਿੰਘ ਦੇ ਸਸਕਾਰ ਦਾ ਖਰਚਾ ਕੰਪਨੀ ਵੱਲੋਂ ਚੁੱਕਿਆ ਗਿਆ ਹੈ। ਬਖਸ਼ੀਸ਼ ਸਿੰਘ ਫੌਜ ਵਿਚੋਂ ਰਿਟਾਇਰ ਹੋਇਆ ਸੀ ਤੇ ਯੂਨੀਵਰਸਿਟੀ ਵਿਚ ਸੁਰੱਖਿਆ ਗਾਰਡ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
























