ਕੱਪੜਾ ਕੰਪਨੀ SEL ਟੈਕਸਟਾਈਲ ਲਿਮਟਿਡ ਦੇ ਮਾਲਕ ਨੀਰਜ ਸਲੂਜਾ ਨੂੰ ਈਡੀ ਨੇ 1530 ਕਰੋੜ ਦੀ ਬੈਂਕ ਧੋਖਾਦੇਹੀ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ। 6 ਦਿਨ ਪਹਿਲਾਂ ਈਡੀ ਨੇ ਇਸ ਟੈਕਸਟਾਈਲ ਕੰਪਨੀ ਦੇ 13 ਟਿਕਾਣਿਆਂ ‘ਤੇ ਛਾਪਾ ਮਾਰਿਆ ਸੀ। ਇਨ੍ਹਾਂ ਵਿਚ ਰਿਹਾਇਸ਼ੀ, ਵਪਾਰਕ ਤੇ ਉਦਯੋਗਿਕ ਇਕਾਈਆਂ ਸ਼ਾਮਲ ਸਨ। ਛਾਪੇ ਦੌਰਾਨ ਟੀਮ ਨੇ 60 ਲੱਖ ਰੁਪਏ ਕੈਸ਼ ਤੇ ਕਈ ਕਾਗਜਾਤ ਜ਼ਬਤ ਕੀਤੇ ਸਨ।
ਸਲੂਜਾ ‘ਤੇ 2 ਸਾਲ ਪਹਿਲਾਂ ਬੈਂਕਾਂ ਨਾਲ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ।ਇਸ ਦੇ ਬਾਅਦ ਇਸ ਮਾਮਲੇ ਦੀ ਜਾਂਚ ਈਡੀ ਨੇ ਸ਼ੁਰੂ ਕੀਤੀ ਸੀ।ਇਸ ਤੋਂ ਪਹਿਲਾਂ ਸੀਬੀਆਈ ਨੇ ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਸੀ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਨੇ 1530 ਕਰੋੜ ਦੀ ਧੋਖਾਦੇਹੀ ਕੀਤੀ ਹੈ।
ਖਾਸ ਤੌਰ ‘ਤੇ ਈਡੀ ਨੇ ਫਰਵਰੀ 2023 ਵਿਚ 828 ਕਰੋੜ ਦੀ ਜਾਇਦਾਦ ਅਟੈਚ ਕੀਤੀ ਸੀ ਜਿਸ ਵਿਚ ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ, ਅਲਵਰ ਤੇ ਹਿਸਾਰ ਵਿਚ ਜ਼ਮੀਨ, ਭਵਨ ਤੇ ਮਸ਼ੀਨਰੀ ਸ਼ਾਮਲ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ SEL ਟੈਕਸਟਾਈਲ ਲਿਮਟਿਡ ਨੇ ਸੈਂਟਰਲ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਸੰਘ ਤੋਂ ਲਈ ਗਈ ਕਰਜ਼ਾ ਰਕਮ ਦਾ ਗਲਤ ਇਸਤੇਮਾਲ ਕੀਤਾ ਸੀ।
ਇਹ ਵੀ ਪੜ੍ਹੋ : 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਚਿੰਗ ‘ਚ ਨਹੀਂ ਮਿਲੇਗਾ ਦਾਖਲਾ, ਕੇਂਦਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਦੱਸ ਦੇਈਏ ਕਿ ਇਸ ਮਾਮਲੇ ਵਿਚ 14 ਅਗਸਤ 2020 ਨੂੰ ਵੀ ਸੀਬੀਆਈ ਨੇ ਕੰਪਨੀਆਂ ਦੇ ਡਾਇਰੈਕਟਸ ਦੇ ਘਰਾਂ ਤੇ ਦਫਤਰਾਂ ਵਿਚ ਛਾਪਾ ਮਾਰਿਆ ਸੀ। ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਸਨ। ਮੁਲਜ਼ਮਾਂ ਖਿਲਾਫ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤੇ ਗਏ ਸਨ। ਜਾਂਚ ਦੌਰਾਨ ਸੀਬੀਆਈ ਨੇ ਕਈ ਲੋਕਾਂ ਤੋਂ ਪੁੱਛਗਿਛ ਕੀਤੀ ਸੀ। ਡਾਇਰੈਕਟਰ ਨੀਰਜ ਸਲੂਜਾ ਦੀ ਪਹਿਲਾਂ ਵੀ ਗ੍ਰਿਫਤਾਰੀ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”