ਸਾਊਦੀ ਅਰਬ ਵਿੱਚ Whatsapp ‘ਤੇ ਲਾਲ ਦਿਲ ਵਾਲਾ ਇਮੋਜੀ ਭੇਜਣ ‘ਤੇ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਇਮੋਜੀ ਭੇਜਣ ਵਾਲੇ ‘ਤੇ 20 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ। ਅਜਿਹਾ ਉਦੋਂ ਹੀ ਹੋਵੇਗਾ ਜਦੋਂ ਇਹ ਮੈਸੇਜ ਪਾਉਣ ਵਾਲਾ ਪੁਲਿਸ ਨੂੰ ਸ਼ਿਕਾਇਤ ਕਰੇਗਾ। ਸਾਊਦੀ ਦੇ ਇਕ ਸਾਈਬਰ ਮਾਹਿਰ ਨੇ ਇੱਕ ਅਖਬਾਰ ਨੂੰ ਦੱਸਿਆ ਕਿ ਸਾਊਦੀ ਕਾਨੂੰਨ ਅਨੁਸਾਰ ਜੇਕਰ ਮੈਸੇਜ ਭੇਜਣ ਵਾਲਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਦੋ ਤੋਂ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਮੈਸੇਜ ਭੇਜਣ ਵਾਲੇ ਨੂੰ ਇੱਕ ਲੱਖ ਸਾਊਦੀ ਰਿਆਲ ਦਾ ਜੁਰਮਾਨਾ ਵੀ ਹੋ ਸਕਦਾ ਹੈ। ਭਾਰਤੀ ਕਰੰਸੀ ਅਨੁਸਾਰ ਇਹ ਰਕਮ 20 ਲੱਖ ਤੋਂ ਵੱਧ ਹੈ।
ਸਾਊਦੀ ਅਰਬ ਵਿੱਚ ਐਂਟੀ ਫਰਾਡ ਐਸੋਸੀਏਸ਼ਨ ਦੇ ਮੈਂਬਰ ਅਲ ਮੋਅਤਾਜ਼ ਕੁਤਾਬੀ ਨੇ ਕਿਹਾ ਕਿ ਵਟਸਐਪ ‘ਤੇ ਲਾਲ ਦਿਲ ਵਾਲਾ ਇਮੋਜੀ ਭੇਜਣਾ ਇੱਕ ਅਪਰਾਧ ਹੈ। ਉਨ੍ਹਾਂ ਨੇ ਦੱਸਿਆ ਕਿ ਆਨਲਾਈਨ ਚੈਟਿੰਗ ਦੌਰਾਨ ਜੇਕਰ ਮੈਸੇਜ ਹਾਸਿਲ ਕਰਨ ਵਾਲੇ ਵੱਲੋਂ ਤਸਵੀਰ ਜਾਂ ਇਮੋਜੀ ਨੂੰ ਲੈ ਕੇ ਕੇਸ ਦਰਜ ਕੀਤਾ ਜਾਂਦਾ ਹੈ ਤਾਂ ਇਹ ਪਰੇਸ਼ਾਨੀ ਅਪਰਾਧ ਦੀ ਸ਼੍ਰੇਣੀ ਵਿੱਚ ਆਵੇਗਾ । ਸਾਊਦੀ ਅਰਬ ਦੀ ਅਜਿਹੇ ਅਪਰਾਧਾਂ ਲਈ ਜ਼ੀਰੋ ਟਾਲਰੈਂਸ ਦੀ ਨੀਤੀ ਹੈ।
ਇਹ ਵੀ ਪੜ੍ਹੋ: CM ਚੰਨੀ ‘ਤੇ PM ਮੋਦੀ ਦਾ ਵਾਰ, ਕਿਹਾ- ‘ਬਿਹਾਰ ‘ਚ ਗੁਰੂ ਗੋਬਿੰਦ ਸਿੰਘ ਤੇ ਯੂਪੀ ‘ਚ ਹੋਏ ਸੰਤ ਰਵੀਦਾਸ’
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਯੂਜ਼ਰਸ ਨੂੰ ਕਿਸੇ ਦੋ ਲੋਕਾਂ ਦੀ ਗੱਲਬਾਤ ਵਿੱਚ ਜ਼ਬਰੀ ਦਖਲ ਦੇਣ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਤਸਵੀਰਾਂ ਜਾਂ ਇਮੋਜੀ ਸ਼ੇਅਰ ਕਰਨ ਵਿਰੁੱਧ ਵੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਸਾਹਮਣੇ ਵਾਲੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਜਾਣੇ ਬਿਨਾਂ ਰੈੱਡ ਹਾਰਟ ਇਮੋਜੀ ਭੇਜਣ ਤੋਂ ਬਚਣਾ ਚਾਹੀਦਾ ਹੈ । ਸਾਊਦੀ ਅਰਬ ਦੇ ਐਂਟੀ ਹਰਾਸਮੈਂਟ ਸਿਸਟਮ ਅਨੁਸਾਰ ਹਰਾਸਮੈਂਟ ਨੂੰ ਬਿਆਨ, ਕਾਰਵਾਈ ਜਾਂ ਇਸ਼ਾਰੇ ਨਾਲ ਸਮਝਿਆ ਜਾ ਸਕਦਾ ਹੈ।
ਉਨ੍ਹਾਂ ਨੇ ਸਾਫ ਤੌਰ ‘ਤੇ ਕਿਹਾ ਕਿ ਜੇਕਰ ਅਜਿਹੇ ਮੈਸੇਜ ਪਾਉਣ ਵਾਲੇ ਨੇ ਰਿਪੋਰਟ ਦਰਜ ਕਰਵਾਈ ਅਤੇ ਅਦਾਲਤ ਵਿੱਚ ਅਪਰਾਧ ਸਾਬਿਤ ਹੋ ਜਾਂਦਾ ਹੈ ਤਾਂ ਭੇਜਣ ਵਾਲਾ ਮੁਸੀਬਤ ਵਿੱਚ ਪੈ ਸਕਦਾ ਹੈ। ਇਸ ਮਾਮਲੇ ਵਿੱਚ ਦੋਸ਼ੀ ਨੂੰ 100,000 ਸਾਊਦੀ ਰਿਆਲ ਤੋਂ ਵੱਧ ਜੁਰਮਾਨਾ ਜਾਂ ਦੋ ਸਾਲ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ । ਜੇਕਰ ਉਹੀ ਯੂਜ਼ਰ ਵਾਰ-ਵਾਰ ਇਸ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 300,000 ਸਾਊਦੀ ਰਿਆਲ ਜੁਰਮਾਨਾ ਜਾਂ ਪੰਜ ਸਾਲ ਦੀ ਕੈਦ ਜਾਂ ਦੋਵੇਂ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: