sensex crashed: ਘਰੇਲੂ ਸਟਾਕ ਮਾਰਕੀਟ ਲਈ ਹਫਤੇ ਦਾ ਕਾਰੋਬਾਰ ਭਾਰੀ ਗਿਰਾਵਟ ਨਾਲ ਸ਼ੁਰੂ ਹੋਇਆ ਅਤੇ ਅੱਜ ਬਾਜ਼ਾਰ ਲਈ ਇੱਕ ਕਾਲਾ ਸੋਮਵਾਰ ਸਾਬਤ ਹੋਇਆ। ਸੈਂਸੈਕਸ 1400 ਅੰਕਾਂ ਤੋਂ ਵੀ ਹੇਠਾਂ ਚਲਾ ਗਿਆ ਸੀ ਅਤੇ ਨਿਫਟੀ ‘ਚ ਵੀ ਭਾਰੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ ਸੀ। ਬਾਜ਼ਾਰ ਦਿਨ ਭਰ ਇਸ ਗਿਰਾਵਟ ਤੋਂ ਬਾਹਰ ਨਹੀਂ ਆਇਆ ਅਤੇ ਸੈਂਸੈਕਸ 2000 ਅੰਕਾਂ ਤੋਂ ਵੱਧ ਦੀ ਗਿਰਾਵਟ ਨਾਲ ਬੰਦ ਹੋਇਆ। ਅੱਜ ਦੇ ਕਾਰੋਬਾਰ ਵਿੱਚ ਬੀ ਐਸ ਸੀ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੈਂਸੈਕਸ 2002.27 ਅੰਕ ਯਾਨੀ 5.94% ਦੀ ਗਿਰਾਵਟ ਨਾਲ 31,715 ਦੇ ਪੱਧਰ ‘ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ, ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 566.40 ਅੰਕ ਯਾਨੀ 5.74% ਦੀ ਗਿਰਾਵਟ ਨਾਲ 9293.50 ਦੇ ਪੱਧਰ ‘ਤੇ ਬੰਦ ਹੋਇਆ ਹੈ।
ਅੱਜ ਦੇ ਕਾਰੋਬਾਰ ਵਿੱਚ ਬੈਂਕ ਨਿਫਟੀ ‘ਤੇ ਭਾਰੀ ਵਿਕਰੀ ਦਾ ਦਬਦਬਾ ਰਿਹਾ ਅਤੇ ਬੈਂਕ ਨਿਫਟੀ ਦੇ ਸਾਰੇ 12 ਦੇ 12 ਸ਼ੇਅਰ ਵੀ ਗਿਰਾਵਟ ਨਾਲ ਬੰਦ ਹੋਏ। ਬੈਂਕ ਨਿਫਟੀ 1790.75 ਅੰਕ ਭਾਵ 8.32 ਫੀਸਦੀ ਦੀ ਗਿਰਾਵਟ ਨਾਲ 19743.75 ‘ਤੇ ਬੰਦ ਹੋਇਆ ਹੈ। ਜੇ ਅਸੀਂ ਅੱਜ ਦੇ ਕਾਰੋਬਾਰ ਵਿੱਚ ਨਿਫਟੀ ਨੂੰ ਵੇਖੀਏ ਤਾਂ ਇਸਦੇ 50 ਸਟਾਕਾਂ ਵਿਚੋਂ ਸਿਰਫ 3 ਸਟਾਕ ਤੇਜ਼ੀ ਨਾਲ ਬੰਦ ਹੋਏ। ਵੱਧ ਰਹੇ ਸ਼ੇਅਰਾਂ ਵਿੱਚ ਸਿਪਲਾ 3.71 ਫੀਸਦ, ਭਾਰਤੀ ਏਅਰਟੈੱਲ 3.24 ਫੀਸਦ ਅਤੇ ਸਨ ਫਾਰਮਾ 0.33% ਦੇ ਪੱਧਰ ‘ਤੇ ਬੰਦ ਹੋਏ। ਨਿਫਟੀ ਦੇ ਡਿੱਗ ਰਹੇ ਸ਼ੇਅਰਾਂ ਨੂੰ ਵੇਖਦੇ ਹੋਏ, ਹਿੰਡਾਲਕੋ 10.68%, ਆਈਸੀਆਈਸੀਆਈ ਬੈਂਕ 10.56%, ਵੇਦਾਂਤਾਂ 10.44% ਅਤੇ ਬਜਾਜ ਫਾਇਨੇਸ 10% ਦੀ ਗਿਰਾਵਟ ਨਾਲ ਬੰਦ ਹੋਏ। ਐਚਡੀਐਫਸੀ ਦੇ ਸ਼ੇਅਰ ਵੀ ਲੱਗਭਗ 10 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ ਬੰਦ ਹੋਏ।
ਦੁਪਹਿਰ 3.11 ਵਜੇ ਸੈਂਸੈਕਸ 2018.41 ਅੰਕ 6 ਪ੍ਰਤੀਸ਼ਤ ਦੀ ਗਿਰਾਵਟ ਨਾਲ 31,699 ‘ਤੇ ਕਾਰੋਬਾਰ ਕਰ ਰਿਹਾ ਸੀ, ਅਤੇ ਨਿਫਟੀ 577.80 ਅੰਕ ਯਾਨੀ 5.86 ਫੀਸਦੀ ਦੀ ਗਿਰਾਵਟ ਨਾਲ 9282.10’ ਤੇ ਕਾਰੋਬਾਰ ਕਰ ਰਹੀ ਸੀ। ਮਾਰਕੀਟ ‘ਚ 4 ਦਿਨਾਂ ਦੀ ਤੇਜ਼ੀ ‘ਤੇ ਬਰੇਕ ਲੱਗਿਆ ਅਤੇ ਮਈ ਦੀ ਲੜੀ ਗਿਰਾਵਟ ਨਾਲ ਸ਼ੁਰੂ ਹੋਈ। ਕਾਰੋਬਾਰ ਸੈਂਸੇਕਸ ਦੇ 30 ਸਟਾਕਾਂ ਵਿਚੋਂ 28 ਵਿੱਚ ਗਿਰਾਵਟ ਦੇ ਨਾਲ ਬੰਦ ਹੋਇਆ। ਬੈਂਕਿੰਗ, ਆਟੋ ਅਤੇ ਮੈਟਲ ਸਟਾਕਾਂ ਦੀ ਗਿਰਾਵਟ ਨੇ ਅੱਜ ਬਾਜ਼ਾਰ ਨੂੰ ਹੇਠਾਂ ਖਿੱਚਿਆ। ਬੈਂਕ ਅਤੇ ਆਟੋ ਸਟਾਕ ਅੱਜ ਦੇ ਕਾਰੋਬਾਰ ਵਿੱਚ ਸਭ ਤੋਂ ਹੇਠਾਂ ਆਏ ਹਨ।