ਚੰਡੀਗੜ੍ਹ ਵਿਚ 15 ਸਾਲ ਪਹਿਲਾਂ MBA ਦੀ ਵਿਦਿਆਰਥਣ ਦੀ ਜਬਰ ਜਨਾਹ ਦੇ ਬਾਅਦ ਹੋਏ ਕਤਲ ਕੇਸ ਵਿਚ ਮੈਜਿਸਟ੍ਰੇਟ ਕੋਰਟ ਨੇ ਸੀਰੀਅਲ ਕਿਲਰ ਮੋਨੂੰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਇਸ ਦੇ ਨਾਲ ਹੀ ਮੁਲਜ਼ਮ ‘ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਦੂਜੇ ਪਾਸੇ ਵਿਦਿਆਰਥੀ ਦੇ ਮਾਤਾ-ਪਿਤਾ ਨੇ ਕਿਹਾ ਕਿ ਅਜਿਹੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ।ਕੋਰਟ ਰੂਮ ਦੇ ਅੰਦਰ ਕੁੜੀ ਦੇ ਮਾਤਾ-ਪਿਤਾ ਜੱਜ ਦੇ ਨਾਲ ਗੱਲ ਕਰ ਰਹੇ ਹਨ ਤੇ ਦਰਵਾਜ਼ਾ ਬੰਦ ਹੈ। ਉਨ੍ਹਾਂ ਨੇ ਜੱਜ ਨੂੰ ਕਿਹਾ ਕਿ ਮੁਲਜ਼ਮ ਨੂੰ ਉਮਰ ਕੈਦ ਨਹੀਂ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਸੀ, ਉਦੋਂ ਸਾਨੂੰ ਇਨਸਾਫ ਮਿਲਦਾ।
ਮ੍ਰਿਤਕ ਵਿਦਿਆਰਥਣ ਦੇ ਪਿਤਾ ਨੇ ਕਿਹਾ ਕਿ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਨਹੀਂ ਸਗੋਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਜਿਸ ਨੂੰ ਲੈ ਕੇ ਉਹ ਸੋਚਣਗੇ ਕਿ ਅੱਗੇ ਅਪੀਲ ਕਰਨੀ ਹੈ ਜਾਂ ਨਹੀਂ। ਅੱਗੇ ਉਨ੍ਹਾਂ ਨੇ ਕਿਹਾ ਕਿ ਇਹ ਇਨਸਾਨ ਨਹੀਂ ਪਸ਼ੂ ਹੈ, ਇਸ ਦੇ ਅੰਦਰ ਦਿਲ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਸਾਇੰਟਿਸਟ ਸੁਨੀਤਾ ਵਰਮਾ ਨੇ ਕਾਫੀ ਮਦਦ ਕੀਤੀ ਹੈ। ਸ਼ੁਰੂ ਵਿਚ ਜਦੋਂ ਸੈਕਟਰ-56 ਵਿਚ ਮਹਿਲਾ ਨਾਲ ਜਬਰ ਜਨਾਹ ਕਰਕੇ ਹੱਤਿਆ ਕੀਤੀ ਗਈ ਸੀ, ਉਸ ਦੌਰਾਨ ਉਨ੍ਹਾਂ ਨੇ ਉਥੋਂ ਕਾਫੀ ਸਬੂਤ ਇਕੱਠਾ ਕੀਤੇ ਸਨ।
ਦੱਸ ਦੇਈਏ ਕਿ ਮਾਮਲਾ 2010 ਦਾ ਹੈ ਜਦੋਂ ਵਿਦਿਆਰਥਣ ਦੇ ਕਤਲ ਦੇ 12 ਸਾਲ ਤੱਕ ਮੁਲਜ਼ਮ ਦਾ ਪਤਾ ਹੀ ਨਹੀਂ ਲੱਗ ਸਕਿਆ ਸੀ। ਪੁਲਿਸ ਨੇ ਵੀ ਅਨਟ੍ਰੇਸ ਕੇਸ ਦੀ ਰਿਪੋਰਟ ਦਾਖਲ ਕਰ ਦਿੱਤੀ ਸੀ ਤੇ ਪਰਿਵਾਰ ਨੇ ਵੀ ਨਿਆਂ ਦੀ ਆਸ ਛੱਡ ਦਿੱਤੀ ਸੀ। ਜੇਕਰ ਸਾਲ 2022 ਵਿਚ ਚੰਡੀਗੜ੍ਹ ਵਿਚ ਹੋਈ ਇਕ ਮਹਿਲਾ ਦੀ ਹੱਤਿਆ ਦੀ ਜਾਂਚ ਵਿਚ ਪੁਲਿਸ ਦੇ ਹੱਥ ਵਿਦਿਆਰਥੀ ਦੇ ਮਾਮਲਾ ਦਾ ਪਹਿਲਾ ਸੁਰਾਗ ਲੱਗਾ।
ਇਹ ਵੀ ਪੜ੍ਹੋ : ਲੁਧਿਆਣਾ ਦਿਹਾਤੀ ਪੁਲਿਸ ਨੇ ਕਾਬੂ ਕੀਤਾ ਬਾਜ਼ਾਰ ਜਾ ਰਹੇ ਜੋੜੇ ਨੂੰ ਲੁੱਟਣ ਵਾਲਾ, iPhone ਬਰਾਮਦ
ਪੁਲਿਸ ਵੱਲੋਂ ਕਰਾਏ ਗਏ 100 ਤੋਂ ਵੱਧ DNA ਟੈਸਟ ਤੇ 800 ਲੋਕਾਂ ਤੋਂ ਹੋਈ ਪੁੱਛਗਿਛ ਵਿਚ ਮੁਲਜ਼ਮ ਮੋਨੂੰ ਕੁਮਾਰ ਵਾਸੀ ਡੱਡੂਮਾਜਰਾ ਸ਼ਾਹਪੁਰ ਕਾਲੋਨੀ ਚੰਡੀਗੜ੍ਹ ਦਾ ਨਾਂ ਸਾਹਮਣੇ ਆਇਆ। ਪਰ ਮੁਸ਼ਕਲ ਇਹ ਸੀ ਕਿ ਉਹ ਚੰਡੀਗੜ੍ਹ ਛੱਡ ਕੇ ਬਿਹਾਰ ਜਾ ਚੁੱਕਾ ਸੀ ਤੇ ਨਾ ਤਾਂ ਉਹ ਮੋਬਾਈਲ ਫੋਨ ਦਾ ਇਸਤੇਮਾਲ ਕਰਦਾ ਸੀ ਤੇ ਨਾ ਹੀ ਹੀ ਉਸ ਕੋਲ ਆਧਾਰ ਕਾਰਡ ਸੀ ਤੇ ਨਾ ਹੀ ਉਸ ਦਾ ਕੋਈ ਬੈਂਕ ਅਕਾਊਂਟ।ਅਜਿਹੇ ਵਿਚ ਪੁਲਿਸ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਟ੍ਰੇਸ ਨਹੀਂ ਕਰ ਪਾ ਰਹੀ ਸੀ। ਪਰ ਸਾਲ 2024 ਵਿਚ ਉਹ ਚੰਡੀਗੜ੍ਹ ਪਰਤਿਆ ਤਾਂ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿਛ ਵਿਚ ਉਸ ਨੇ ਦੋਵੇਂ ਔਰਤਾਂ ਦੀ ਹੱਤਿਆ ਦੀ ਗੱਲ ਕਬੂਲ ਲਈ।
ਵੀਡੀਓ ਲਈ ਕਲਿੱਕ ਕਰੋ -:
























