ਡਰੱਗ ਤੇ ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਪੰਜਾਬ ਵਿਚ ਭੁਲੱਥ ਵਿਧਾਨ ਸਭਾ ਖੇਤਰ ਦੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਹੁਣ ਦੋ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਹੈ। ਇਕ ਪਾਸੇ ਕਾਂਗਰਸ ਤੇ ਖੁਦ ਖਹਿਰਾ ਇਸ ਨੂੰ ਸਿਆਸੀ ਬਦਲਾਖੋਸੀ ਤੋਂ ਪ੍ਰੇਰਿਤ ਕਾਰਵਾਈ ਦੱਸ ਰਹੇ ਹਨ ਤੇ ਦੂਜੇ ਪਾਸੇ ਜਿਸ ਬਿਨਾਹ ‘ਤੇ ਪੁਲਿਸ ਨੇ ਉਨ੍ਹਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਹੈ ਉਸ ਨੂੰ ਚਾਰਜਸ਼ੀਟ ਵਿਚ ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਦੋਸ਼ ਲਗਾਉਂਦੇ ਹੋਏ ਅਦਾਲਤ ਨੂੰ ਦੱਸਿਆ ਕਿ ਖਹਿਰਾ ਨੇ ਕਥਿਤ ਤੌਰ ‘ਤੇ ਦੋਸ਼ੀ ਤਸਕਰਾਂ ਵਿਚੋਂ ਇਕ ਤੋਂ ਪਿਛਲੇ 11 ਮਹੀਨਿਆਂ ਵਿਚ 78 ਵਾਰ ਗੱਲ ਕੀਤੀ ਹੈ।
ਚਾਰਜਸ਼ੀਟ ਵਿਚ ਇਹ ਵੀ ਦੋਸ਼ ਹੈ ਕਿ ਸੁਖਪਾਲ ਖਹਿਰਾ ਨੇ 2014 ਤੋਂ ਲੈਕੇ 2020 ਦੇ ਵਿਚ ਆਪਣੇ ਪਰਿਵਾਰ ‘ਤੇ 6.5 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜੋ ਕਿ ਉਨ੍ਹਾਂ ਦੀ ਆਮਦਨ ਤੇ ਸਾਧਨਾਂ ਤੋਂ ਬਹੁਤ ਵੱਧ ਸੀ।ਇਹੀ ਨਹੀਂ ਇਸ ਰਕਮ ਦਾ ਕੋਈ ਲੇਖਾ-ਜੋਖਾ ਵੀ ਨਹੀਂ ਹੈ। ਇਸੇ ਦੌਰਾਨ ਖਹਿਰਾ ਦੇ ਪਰਿਵਾਰ ਦੇ ਮੈਂਬਰਾਂ ਦੇ ਖਾਤਿਆਂ ਵਿਚ ਬਹੁਤ ਜ਼ਿਆਦਾ ਪੈਸਾ ਟਰਾਂਸਫਰ ਵੀ ਹੋਇਆ ਹੈ। ਪੁਲਿਸ ਨੇ ਕਿਹਾ ਕਿ ਉਹ ਪਿਛਲੇ ਕੁਝ ਸਾਲਾਂ ਵਿਚ ਖਹਿਰਾ ਦੀਆਂ ਵਿਦੇਸ਼ ਯਾਤਰਾਵਾਂ ਬਾਰੇ ਵੇਰਵਾ ਪ੍ਰਾਪਤ ਕਰਨਾ ਚਾਹੁੰਦੇ ਹਨ। ਪੁਲਿਸ ਨੇ ਇਹ ਵੀ ਦਲੀਲ ਦਿੱਤੀ ਕਿ ਉਸ ਨੂੰ ਖਹਿਰਾ ਦੇ ਖਾਤਿਆਂ ਤੇ ਜਾਇਦਾਦ ਦਾ ਵੇਰਵਾ ਚਾਹੀਦਾ ਹੈ।
ਦੱਸ ਦੇਈਏ ਕਿ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦੋ ਮਾਮਲਿਆਂ ਨੂੰ ਲੈਕੇ ਹੋਈ ਹੈ ਜਿਸ ਦੀ ਜਾਂਚ ਅਜੇ ਤੱਕ ਚੱਲ ਰਹੀ ਹੈ। ਪਹਿਲਾ ਮਾਮਲਾ 2015 ਦਾ ਹੈ ਜਦੋਂ ਜਲਾਲਾਬਾਦ ਪੁਲਿਸ ਨੇ 2 ਕਿਲੋ ਹੈਰੋਇਨ, 24 ਸੋਨੇ ਦੇ ਬਿਸਕੁਟ, ਇਕ ਦੇਸੀ ਪਿਸਤੌਲ ਦੋ ਪਾਕਿਸਤਾਨੀ ਸਿਮ ਕਾਰਡ ਤੇ ਇਕ ਟਾਟਾ ਸਫਾਰੀ ਵਾਹਨ ਦੇ ਨਾਲ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਦੂਜਾ ਮਾਮਲਾ ਦਿੱਲੀ ਵਿਚ ਚਲਾਏ ਜਾ ਰਹੇ ਫਰਜ਼ੀ ਪਾਸਪੋਰਟ ਗਿਰੋਹ ਦਾ ਹੈ। ਖਹਿਰਾ ‘ਤੇ ਤਸਕਰਾਂ ਨਾਲ ਮਿਲ ਕੇ ਮਨੀ ਲਾਂਡਰਿੰਗ ਕਰਨ ਦਾ ਦੋਸ਼ ਹੈ। ਪਹਿਲੇ ਮਾਮਲੇ ‘ਚ ਗੁਰਦੇਵ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ ਤੇ ਸੁਭਾਸ਼ ਚੰਦਰ ਨਾਂ ਦੇ ਦੋਸ਼ੀਆਂ ਨੂੰ ਅਕਤੂਬਰ 2017 ਵਿਚ ਸਜ਼ਾ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪਰਾਲੀ ਸਾੜਨ ‘ਤੇ ਰੱਦ ਹੋਵੇਗਾ ਅਸਲਾ ਲਾਇਸੈਂਸ, ਸ੍ਰੀ ਮੁਕਤਸਰ ਸਾਹਿਬ DC ਨੇ ਜਾਰੀ ਕੀਤੇ ਹੁਕਮ
ਚਾਰਜਸ਼ੀਟ ਵਿਚ ਖਹਿਰਾ ‘ਤੇ ਦੋਸ਼ ਹੈ ਕਿ ਡਰੱਗ ਤਸਕਰੀ ਦੇ ਸਾਜਿਸ਼ਕਰਤਾ ਗੁਰਦੇਵ ਸਿੰਘ ਦੇ ਸੁਖਪਾਲ ਖਹਿਰਾ ਨਾਲ ਪਰਿਵਾਰਕ ਸਬੰਧ ਸਨ। ਦੋਵਾਂ ਦੇ ਪਿਤਾ ਇਕ-ਦੂਜੇ ਦੇ ਕਰੀਬ ਸਨ ਜਿਸ ਵਜ੍ਹਾ ਨਾਲ ਗੁਰਦੇਵ ਤੇ ਖਹਿਰਾ ਵਿਚ ਵੀ ਚੰਗੀ ਦੋਸਤੀ ਸੀ। ਗੁਰਦੇਵ ਸਿੰਘ ਪਿਛਲੇ 11 ਮਹੀਨਿਆਂ ਤੋਂ ਖਹਿਰਾ ਦੇ ਸੰਪਰਕ ਵਿਚ ਸਨ ਤੇ ਉਨ੍ਹਾਂ ਦੀ ਲਗਾਤਾਰ ਫੋਨ ‘ਤੇ ਗੱਲਬਾਤ ਹੁੰਦੀ ਸੀ। ਪੁਲਿਸ ਮੁਤਾਬਕ ਖਹਿਰਾ ਦੀ ਗੁਰਦੇਵ ਨਾਲ 78 ਵਾਰ ਗੱਲਬਾਤ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: