Shahrukh Khan help People: ਭਾਰਤ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਹਰ ਕੋਈ ਇਸ ਮਹਾਂਮਾਰੀ ਤੋਂ ਪ੍ਰੇਸ਼ਾਨ ਹੋ ਰਿਹਾ ਹੈ। ਦੇਸ਼ ਇਸ ਨਾਲ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਸਭ ਦੇ ਵਿੱਚ ਉਂਪਨ ਤੂਫਾਨ ਨੇ ਦੇਸ਼ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਾ ਦਿੱਤਾ। ਕਈ ਜ਼ਿੰਦਗੀਆਂ ਦੇ ਨਾਲ ਨਾਲ ਲੋਕਾਂ ਦੀ ਰੋਜ਼ੀ ਰੋਟੀ ਦੇ ਜ਼ਰੀਏ ਵੀ ਬਰਬਾਦ ਹੋ ਗਏ। ਇਸ ਦੀ ਮਦਦ ਦੇ ਲਈ ਕੋਲਕਾਤਾ ਨਾਈਟ ਰਾਈਡਰਸ (ਕੇਕੇਆਰ) ਅੱਗੇ ਆਈ ਹੈ। ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇਸ ਦੀ ਕ੍ਰਿਕਟ ਟੀਮ ਦੇ ਮਾਲਕਾਂ ਵਿੱਚ ਸ਼ਾਮਿਲ ਹਨ। ਸ਼ਾਹਰੁਖ ਖਾਨ ਦੀ ਕੇ ਕੇ ਆਰ ਟੀਮ ਨੇ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਦੇ ਲਈ ਰਾਹਤ ਪੈਕੇਜ ਦਾ ਇੱਕ ਟਵੀਟ ਦੇ ਮਾਧਿਅਮ ਨਾਲ ਐਲਾਨ ਕੀਤਾ ਹੈ। ਕੇ ਕੇ ਆਰ ਨੇ ਆਪਣੇ ਟਵੀਟ ਵਿੱਚ ਲਿਖਿਆ ਕੋਲਕਾਤਾ ਅਤੇ ਪੱਛਮ ਬੰਗਾਲ ਦੇ ਲੋਕਾਂ ਨੇ ਕੇ ਕੇ ਆਰ ਨੂੰ ਗਲੇ ਲਗਾਇਆ ਅਤੇ ਆਪਣਾ ਪਿਆਰ ਦਿੱਤਾ ਅਤੇ ਪਿਛਲੇ ਕਈ ਸਾਲਾਂ ਤੋਂ ਬਿਨਾਂ ਸ਼ਰਤ ਦੇ ਸਮਰਥਨ ਕਰ ਰਹੇ ਹਨ। ਇਹ ਸਾਡੀ ਇੱਕ ਛੋਟੀ ਕੋਸ਼ਿਸ਼ ਹੈ ਕਿ ਪ੍ਰਭਾਵਿਤ ਲੋਕਾਂ ਨੂੰ ਥੋੜ੍ਹੀ ਰਾਹਤ ਦਿੱਤੀ ਜਾਵੇ।
ਕੇਕੇਆਰ ‘ਪਲਾਂਟ ਏ 6’ ਪਹਿਲ ਦੇ ਤਹਿਤ ਕੋਲਕਾਤਾ ਵਿੱਚ 5000 ਤੋਂ ਜ਼ਿਆਦਾ ਪੌਦੇ ਲਗਾਏਗੀ। ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਕੇਕੇਆਰ ਸਹਾਇਤਾ ਵਾਹਨ ਦੇ ਮਾਧਿਅਮ ਨਾਲ ਜਰੂਰੀ ਸਮਾਨ ਅਤੇ ਖਾਣ ਪੀਣ ਦਾ ਸਾਮਾਨ ਪਹੁੰਚਾਏਗੀ। ਇਸ ਦੇ ਨਾਲ ਉਹ ਪੱਛਮ ਬੰਗਾਲ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਅਨੁਦਾਨ ਰਾਸ਼ੀ ਵੀ ਦੇਵੇਗੀ। ਸ਼ਾਹਰੁਖ ਖਾਨ ਨੇ ਈਦ ਦੇ ਮੌਕੇ ‘ਤੇ ਪੱਛਮੀ ਬੰਗਾਲ ਤੇ ਉੜੀਸਾ ਵਿੱਚ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਲਈ ਪ੍ਰਾਰਥਨਾ ਵੀ ਕੀਤੀ ਸੀ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।