ਮਾਰੀਆਂ ਹਨ। ਮੋਹਾਲੀ ਦੇ ਫੇਜ਼-2 ਦੀ ਸ਼ੈਫਾਲਿਕਾ ਸੁਨੇਜਾ ਨੇ ਪੰਜਾਬ ਸਿਵਲ ਸੇਵਾਵਾਂ ਜੁਡੀਸ਼ੀਅਲ ਵਿਚ 5ਵਾਂ ਰੈਂਕ ਹਾਸਲ ਕਰਕੇ ਮਾਪਿਆਂ ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ।
ਸ਼ੈਫਾਲਿਕਾ ਸੁਨੇਜਾ ਦੇ ਜੱਜ ਬਣਨ ਨਾਲ ਹੁਣ ਉਨ੍ਹਾਂ ਦੇ ਪ੍ਰਵਾਰ ਦੀ ਤੀਜੀ ਪੀੜੀ ਜੱਜ ਵਜੋਂ ਸੇਵਾਵਾਂ ਨਿਭਾਏਗੀ। ਸ਼ੈਫਾਲਿਕਾ ਦੇ ਦਾਦਾ ਸੈਸ਼ਨ ਜੱਜ ਸਨ, ਉਸ ਦੇ ਮਾਤਾ ਪੂਨਮ ਸੁਨੇਜਾ ਹਰਿਆਣਾ ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾ ਨਿਭਾ ਰਹੇ ਹਨ। ਸ਼ੈਫਾਲਿਕਾ ਨੇ ਦੂਜੀ ਕੋਸ਼ਿਸ਼ ’ਚ ਪੀ.ਸੀ.ਐਸ. ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਸ਼ੈਫਾਲਿਕਾ ਨੇ ਕਿਹਾ ਕਿ ਆਪਣੀ ਸਫਲਤਾ ਦਾ ਸਿਹਰਾ ਉਹ ਆਪਣੇ ਪਤੀ ਸ਼ਿਵਦੀਪ ਸਿੰਘ ਹੰਸ ਨੂੰ ਦਿੰਦੀ ਹੈ ਜੋ ਕਿ ਪੰਜਾਬ ਪੁਲਿਸ ਵਿਚ ਸਹਾਇਕ ਲੀਗਲ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਦੇ ਨਾਲ ਹੀ ਸ਼ੈਫਾਲਿਕਾ ਨੇ ਆਪਣੇ ਪਰਿਵਾਰ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਸ਼ੈਫਾਲਿਕਾ ਦੇ ਜੱਜ ਬਣਨ ਮਗਰੋਂ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ।