ਸ਼ਿਵ ਸੈਨਾ ਨੇ ਆਪਣੇ ਮੁੱਖ ਅਖ਼ਬਾਰ ਸਾਮਨਾ ਰਾਹੀਂ ਭਾਰਤੀ ਜਨਤਾ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਸਾਮਨਾ ਵਿੱਚ ਪ੍ਰਕਾਸ਼ਤ ਲੇਖ ਵਿੱਚ ਕਿਹਾ ਗਿਆ ਹੈ ਕਿ ਜੇਪੀ ਨੱਡਾ ਨੂੰ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਬਣਾਉਣ ਤੋਂ ਬਾਅਦ ਪਾਰਟੀ ਵਿੱਚ ਲਗਾਤਾਰ ਬਦਲਾਅ ਹੋ ਰਹੇ ਹਨ।
ਜੋ ਵੀ ਪ੍ਰਧਾਨ ਮੰਤਰੀ ਮੋਦੀ ਦੇ ਮਨ ਵਿੱਚ ਹੈ, ਉਹ ਜੇਪੀ ਨੱਡਾ ਦੁਆਰਾ ਕਰਵਾਇਆ ਜਾ ਰਿਹਾ ਹੈ। ਨੱਡਾ ਰਾਹੀਂ ਹੀ ਉੱਤਰਾਖੰਡ ਅਤੇ ਕਰਨਾਟਕ ਦੇ ਮੁੱਖ ਮੰਤਰੀ ਬਦਲੇ ਗਏ ਸਨ। ਗੁਜਰਾਤ ਦੇ ਮੁੱਖ ਮੰਤਰੀ ਨੂੰ ਵੀ ਇੱਕ ਪਲ ਵਿੱਚ ਬਦਲ ਦਿੱਤਾ ਗਿਆ। ਉੱਥੇ ਪੂਰੇ ਮੰਤਰੀ ਮੰਡਲ ਦਾ ਨਵੀਨੀਕਰਨ ਕੀਤਾ ਗਿਆ ਹੈ। ਸਾਮਨਾ ਦੇ ਅਨੁਸਾਰ ਮੁੱਖ ਮੰਤਰੀ ਭੁਪੇਂਦਰ ਪਟੇਲ ਪਹਿਲੀ ਵਾਰ ਨੇਤਾ ਬਣਨ ਵਾਲੇ ਵਿਧਾਇਕ ਹਨ, ਪਰ ਹੁਣ ਮੋਦੀ-ਨੱਡਾ ਨੇ ਅਜਿਹਾ ਝਟਕਾ ਦਿੱਤਾ ਹੈ ਕਿ ਰਾਜਨੀਤੀ ਵਿੱਚ ਕੁੱਝ ਵੀ ਅਸੰਭਵ ਨਹੀਂ ਹੈ। ਮੋਦੀ ਅਤੇ ਨੱਡਾ ਨੇ ਰੂਪਾਨੀ ਦੇ ਮੰਤਰੀ ਮੰਡਲ ਦੇ ਸਾਰੇ ਮੰਤਰੀਆਂ ਨੂੰ ਘਰ ਬੈਠਾ ਦਿੱਤਾ ਹੈ। ਜਿਨ੍ਹਾਂ 24 ਮੰਤਰੀਆਂ ਨੇ ਸਹੁੰ ਚੁੱਕੀ ਹੈ, ਉਹ ਸਾਰੇ ਪਹਿਲੀ ਵਾਰ ਮੰਤਰੀ ਬਣੇ ਹਨ।
ਇਹ ਵੀ ਪੜ੍ਹੋ : ਟੀ 20 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਦਾ ਅਹੁਦਾ ਛੱਡਣਗੇ ਰਵੀ ਸ਼ਾਸਤਰੀ !
ਸਾਮਨਾ ਵਿੱਚ ਅੱਗੇ ਕਿਹਾ ਗਿਆ ਹੈ ਕਿ ਤਿੰਨ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਮੋਦੀ-ਨੱਡਾ ਜੋੜੀ ਨੇ ਬਦਲ ਦਿੱਤਾ ਹੈ। ਮੋਦੀ-ਨੱਡਾ ਮੱਧ ਪ੍ਰਦੇਸ਼, ਹਿਮਾਚਲ, ਹਰਿਆਣਾ ਦੇ ਮੁੱਖ ਮੰਤਰੀਆਂ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਮੋਦੀ ਨੇ ਗੁਜਰਾਤ ਵਿੱਚ ਸਭ ਕੁੱਝ ਬਦਲ ਦਿੱਤਾ ਹੈ। ਪਾਰਟੀ ਨੂੰ ਇਸ ਡਰ ਤੋਂ ਉਭਰਨ ਵਿੱਚ ਸਮਾਂ ਲੱਗੇਗਾ ਅਤੇ ਇਹੀ ਪ੍ਰਯੋਗ ਉਨ੍ਹਾਂ ਦੀ ਸਰਕਾਰ ਰਹਿਤ ਸੂਬਿਆਂ ਵਿੱਚ ਵੀ ਕੀਤਾ ਜਾ ਸਕਦਾ ਹੈ ‘ਮੋਦੀ ਹੈ ਤਾਂ ਮੁਮਕਿਨ ਹੈ’ ਬਸ ਇੱਥੇ ਇੰਨਾ ਹੀ!