ਕੋਰੋਨਾ ਨਿਯਮਾਂ ਦੀ ਲੰਘਣਾ ਕਰ ਰਹੇ ਇੱਕ ਫਰੂਟ ਵੇਚਣ ਵਾਲੇ ਨੂੰ ਪੁਲਿਸ ਵਾਲਿਆਂ ਨੂੰ ਥੱਪੜ ਮਾਰਨਾ ਬਹੁਤ ਮਹਿੰਗਾ ਪੈ ਗਿਆ। ਲਗਭਗ ਇੱਕ ਹਫਤੇ ਪਹਿਲਾਂ ਥੱਪੜ ਮਾਰਨ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੇ ਤਲਵੰਡੀ ਸਾਬੋ ਥਾਣੇ ਦੇ ਐਸਐਚਓ ਅਵਤਾਰ ਸਿੰਘ ਅਤੇ ਏਐਸਆਈ ਬੂਟਾ ਸਿੰਘ ਨੂੰ ਸਸਪੈਂਡ ਕਰਦਿਆਂ ਲਾਈਨ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ।
ਥਾਣਾ ਮੁਖੀ ਵੱਲੋਂ ਸ਼ਹਿਰ ਵਿਚ ਫਰੂਟ ਵਾਲਿਆਂ ਦੀਆਂ ਰੇਹੜੀਆਂ ਲਗਾਉਣ ਵਾਲੇ ਇੱਕ ਵਿਅਕਤੀ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਕਤ ਐਸਐਚਓ ਨੇ ਫਰੂਟ ਵੇਚਣ ਵਾਲੇ ਨੂੰ ਥੱਪੜ ਮਾਰਨ ਤੋਂ ਬਾਅਦ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਸੀ। ਇਸ ਦੇ ਵਿਰੋਧ ਵਿੱਚ ਬੀਕੇਯੂ ਉਗਰਾਹਾਂ ਇਕਾਈ ਤਲਵੰਡੀ ਸਾਬੋ ਵੱਲੋਂ ਥਾਣੇ ਮੂਹਰੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਡੀਐਸਪੀ ਤਲਵੰਡੀ ਸਾਬੋ ਮਨੋਜ ਗੌਰਸੀ ਨੇ ਇਸ ਘਟਨਾ ’ਤੇ ਅਫਸੋਸ ਪ੍ਰਗਟ ਕਰਦਿਆਂ ਮੁਆਫੀ ਮੰਗੀ ਅਤੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ। ਇਸ ਮਾਮਲੇ ਵਿੱਚ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੀਏਪੀ ਵਿੱਚ ਤਾਇਨਾਤ ਅਸ਼ੋਕ ਨਗਰ ਮਕਸੂਦ ਦੇ ਵਸਨੀਕ ਏਐਸਆਈ ਰਛਪਾਲ ਸਿੰਘ ਨੇ ਜਲੰਧਰ ਦੇ ਸ਼ਾਂਤੀ ਵਿਹਾਰ ਨੰਦਨਪੁਰ ਰੋਡ ’ਤੇ ਫਰੂਟ ਵਾਲੇ ਕੋਲੋਂ ਪੈਸੇ ਦੀ ਮੰਗਣ ‘ਤੇ ਉਸ ਨੂੰ ਚਾਕੂ ਮਾਰ ਦਿੱਤਾ ਸੀ।
ਇਹ ਵੀ ਪੜ੍ਹੋ : ਦਿੱਲੀ ਤੱਕ ਪਹੁੰਚਿਆ ਮਾਮਲਾ : ਜਲੰਧਰ ‘ਚ ASI ਨੇ ਬੁਰੀ ਤਰ੍ਹਾਂ ਕੁੱਟਿਆ ਅਪਾਹਜ ਵਿਅਕਤੀ, ਵੀਡੀਓ ਵਾਇਰਲ
ਉਥੇ ਖੜ੍ਹੇ ਕੁਝ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਸੂਚਨਾ ਮਿਲਣ ‘ਤੇ ਜਦੋਂ ਪੀਸੀਆਰ ਦਾ ਏਐਸਆਈ ਪਿਆਰਾ ਲਾਲ ਮੌਕੇ ‘ਤੇ ਪਹੁੰਚਿਆ ਤਾਂ ਰਛਪਾਲ ਸਿੰਘ ਉਸ ਨਾਲ ਵੀ ਝੜਪ ਗਿਆ ਅਤੇ ਉਸਦੇ ਮੂੰਹ ‘ਤੇ ਸ਼ਰਾਬ ਦੇ ਮਾਰੀ। ਬਾਅਦ ਵਿੱਚ ਥਾਣਾ ਏਐਸਆਈ ਰਛਪਾਲ ਨੂੰ ਥਾਣੇ ਲਿਆਂਦਾ ਅਤੇ ਉਸਦਾ ਮੈਡੀਕਲ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।