SHO suspended for insulting : ਨੂਰਪੁਰਬੇਦੀ ’ਚ ਫੌਜ ਵਿਚ ਭਰਤੀ ਇਕ ਜਵਾਨ ਨੇ ਸ੍ਰੀ ਆਨੰਦਪੁਰ ਸਾਹਿਬ ਸਾਹਿਬ ਥਾਣੇ ਵਿਚ ਤਾਇਨਾਤ ਐਸਐਚਓ ਖਿਲਾਫ ਇਕ ਅਪਰਾਧਿਕ ਮਾਮਲੇ ਦਾ ਖੁਲਾਸਾ ਕੀਤਾ ਹੈ, ਜਿਥੇ ਉਸ ਨੇ ਦੋਸ਼ ਲਗਾਏ ਹਨ ਕਿ ਐਸਐਚਓ ਨੇ ਉਸ ਦੀ ਦਸਤਾਰ ਦੀ ਬੇਅਦਬੀ ਕਰਕੇ ਉਸ ਦੇ ਸਿਰ ’ਤੇ ਜੁੱਤੀਆਂ ਮਾਰੀਆਂ ਸਨ ਅਤੇ ਉਸ ਨੂੰ ਝੂਠਾ ਕੇਸ ਪਾਉਣ ਦੀ ਧਮਕੀ ਵੀ ਦਿੱਤੀ।
ਇਸ ਸਬੰਧੀ ਫੌਜੀ ਹਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਥਾਣਾ ਨੂਰਪੁਰ ਬੇਦੀ ਨੇ ਆਪਣੀ ਸ਼ਿਕਾਇਤ ਵਿਚ ਜ਼ਿਲ੍ਹਾ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਛੁੱਟੀ ਕੱਟਣ ਲਈ ਆਇਆ ਸੀ ਤਾਂ ਉਹ ਪਾਵਨ ਤਿਉਹਾਰ ਹੋਲਾ ਮੁਹੱਲਾ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਨਤਮਸਤਕ ਹੋਣ ਆਇਆ ਸੀ। ਇਸ ਦੌਰਾਨ ਉਸ ਦੇ ਕੁਝ ਦੋਸਤਾਂ ਨੂੰ ਥਾਣਾ ਇੰਚਾਰਜ ਸ੍ਰੀ ਆਨੰਦਪੁਰ ਸਾਹਿਬ ਭਾਰਤ ਭੂਸ਼ਣ ਨੇ ਮੇਲੇ ਵਿਚ ਵਾਹਨ ਦੇ ਚਲਾਨ ਕੱਟਣ ਦੇ ਨਾਂ ’ਤੇ ਫੜਿਆ ਸੀ, ਪਰ ਜਦੋਂ ਉਹ ਥਾਣੇ ’ਚ ਪਹੁੰਚਿਆ ਤਾਂ ਉਸ ਦੇ ਦੋਸਤਾਂ ਦੀ ਕੁੱਟਮਾਰ ਕੀਤੀ ਜਾ ਰਹੀ ਸੀ।
ਵਿਰੋਧ ਕਰਨ ’ਤੇ ਥਾਣਾ ਇੰਚਾਰਜ ਨੇ ਉਸ ਨੂੰ ਪੜ ਲਿਆ ਅਤੇ ਆਪਣੇ ਮੁਲਾਜ਼ਮਾਂ ਤੋਂ ਉਸ ਦੇ ਸਿਰ ਦੀ ਪੱਗ ਉਤਰਵਾ ਦਿੱਤੀ। ਇਸ ਤੋਂ ਬਾਅਦ ਸਿਰ ’ਤੇ ਜੁੱਤੀਆਂ ਮਾਰਨ ਦਾ ਹੁਕਮ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਾਲਿਆਂ ਨੇ ਉਸ ਨੂੰ ਛੁਡਵਾਇਆ ਅਤੇ ਥਾਣਾ ਇੰਚਾਰਜ ਨੇ ਧਮਕੀ ਦਿੱਤੀ ਕਿ ਜੇਕਰ ਉਹ ਉਸ ਖਿਲਾਫ ਜਾਏਗਾ ਤਾਂ ਉਸ ’ਤੇ ਝੂਠਾ ਕੇਸ ਬਣਾ ਦਿੱਤਾ ਜਾਵੇਗਾ। ਘਟਨਾ ਤੋਂ ਬਾਅਦ ਫੌਜੀ ਛੁੱਟੀ ਕੱਟ ਕੇ ਹਥਿਆਰਬੰਦ ਸਰਹੱਦ ਬਲ ਐਸਐਸਪੀ ਕਸ਼ਮੀਰ ਪਰਤ ਗਿਆ। ਉਥੇ ਆਪਣੇ ਉੱਚ ਅਧਿਕਾਰੀਆਂ ਨਾਲ ਉਸ ਨੇ ਘਟਨਾ ਸਬੰਧੀ ਗੱਲ ਕੀਤੀ। ਇਸ ਤੋਂ ਬਾਅਦ ਉਸ ਨੇ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਕਾਰਵਾਈ ਕਰਦੇ ਹੋਏ ਐਸਐਚਓ ਭਾਰਤ ਭੂਸ਼ਣ ਨੂੰ ਸਸਪੈਂਡ ਕਰ ਦਿੱਤਾ ਗਿਆ। ਮਾਮਲੇ ’ਚ ਕਾਰਵਾਈ ਅਜੇ ਜਾਰੀ ਹੈ।