ਪੰਜਾਬ ਦੀ ਧੀ ਸਿਫਤ ਕੌਰ ਸਮਰਾ ਨੇ ਡਬਲ ਗੋਲਡ ਜਿੱਤ ਕੇ ਇਤਿਹਾਸ ਰਚ ਦਿੱਤਾ। ਕਜਾਕਿਸਤਾਨ ਦੇ ਸ਼ਿਮਕੇਂਟ ਵਿਚ ਆਯੋਜਿਤ 16ਵੀਂ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ ਵਿਚ 50 ਮੀਟਰ ਰਾਈਫਲ 3 ਪੁਜੀਸ਼ਨ ਵਿਚ ਗੋਲਡ ਮੈਡਲ ਜਿੱਤ ਕੇ ਆਪਣਾ ਪਹਿਲਾ ਏਸ਼ੀਆਈ ਖਿਤਾਬ ਹਾਸਲ ਕੀਤਾ।ਇਸ ਤੋਂ ਇਲਾਵਾ ਟੀਮ ਈਵੈਂਟ ਵਿਚ ਵੀ ਭਾਰਤ ਨੂੰ ਗੋਲਡ ਮਿਲਿਆ। ਦੂਜੇ ਪਾਸੇ ਭਾਰਤ ਦੇ ਜੂਨੀਅਰ ਖਿਡਾਰੀਆਂ ਨੇ ਵੀ ਮੁਕਾਬਲੇ ਦੇ ਨੌਵੇਂ ਦਿਨ ਗੋਲਡ, ਦੋ ਸਿਲਵਰ ਤੇ ਇਕ ਕਾਂਸੇ ਦਾ ਤਮਗਾ ਜਿੱਤਿਆ ਜਿਨ੍ਹਾ ਵਿਚ ਚਾਰ ਗੋਲਡ ਸ਼ਾਮਲ ਹਨ।
ਸਿਫਤ ਕੌਰ ਨੇ ਆਪਣੇ ਤਜਰਬੇ ਤੇ ਸਟੈਂਡਿੰਗ ਪੁਜੀਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਫਾਈਨਲ ਵਿਚ 459.2 ਦਾ ਸਕੋਰ ਬਣਾਇਆ ਤੇ ਚੀਨ ਦੀ ਨੌਜਵਾਨ ਖਿਡਾਰੀ ਯਾਂਗ ਯੂਜੀ ਨੂੰ 0.4 ਅੰਕ ਨਾਲ ਪਛਾੜ ਦਿੱਤਾ। ਸਿਫਤ ਪਹਿਲਾਂ ਨੀਇੰਗ ਪੁਜ਼ੀਸ਼ਨ ਵਿਚ 7ਵੇਂ ਸਥਾਨ ‘ਤੇ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ।
ਸਿਫਤ ਨੇ ਲੇਟਕੇ ਪੁਜੀਸ਼ਨ ਦੇਅਖੀਰ ਵਿਚ ਚੌਥਾ ਸਥਾਨ ਹਾਸਲ ਕੀਤਾ ਤੇ ਸਟੈਂਡਿੰਗ ਪੁਜ਼ੀਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੌਥੇ ਸ਼ਾਟ ਵਿਚ 10.7 ਤੇ ਪੰਜਵੇਂ ਸ਼ਾਟ ਵਿਚ 10.8 ਸਕੋਰ ਦੇ ਨਾਲ ਬੜ੍ਹਤ ਬਣਾ ਲਈ। 37ਵੇਂ ਸ਼ਾਨਟ ਵਿਚ ਯਾਂਗ ਨੇ 10.9 ਸਕੋਰ ਦੇ ਨਾਲ ਸਿਫਤ ਨੂੰ ਇਕ ਸ਼ਾਟ ਲਈ ਪਿੱਛੇ ਛੱਡਿਆ ਪਰ ਸਿਫਤ ਨੇ ਆਖਰੀ ਸ਼ਾਟ ਵਿਚ 10.0 ਸਕੋਰ ਦੇ ਨਾਲ ਗੋਲਡ ਪੱਕਾ ਕੀਤਾ। ਸਟੈਂਡਿੰਗ ਪੁਜ਼ੀਸ਼ਨ ਵਿਚ ਸਿਫਤ ਨੇ 15 ਵਿਚੋਂ 11 ਸ਼ਾਟਸ ਵਿਚ 10 ਤੋਂ ਵੱਧ ਦਾ ਸਕੋਰ ਬਣਾਇਆ ਜਦੋਂ ਕਿ ਯਾਂਗ ਨੇ 8 ਵਾਰ ਅਜਿਹਾ ਕੀਤਾ।
ਇਹ ਵੀ ਪੜ੍ਹੋ : PM ਮੋਦੀ, CM ਮਾਨ ਤੇ ਸੁਖਬੀਰ ਬਾਦਲ ਨੇ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ
ਸਿਫਤ ਨੇ ਨਾ ਸਿਰਫ ਇੰਡਿਵਿਜੂਅਲ ਗੋਲਡ ਜਿੱਤਿਆ ਸਗੋਂ ਆਸ਼ੀ ਚੌਕਸੇ (586) ਤੇ ਅੰਜੁਮ ਮੌਦਗਿਲ (578) ਨਾਲ ਮਿਲ ਕੇ ਮਹਿਲਾ 3P ਟੀਮ ਈਵੈਂਟ ਵਿਚ ਵੀ ਗੋਲਡ ਮੈਡਲ ਜਿੱਤਿਆ। ਭਾਰਤੀ ਟੀਮ ਨੇ ਕੁੱਲ 1753 ਦਾ ਸਕੋਰ ਬਣਾਇਆ ਜੋ ਚੀਨ ਦੀ ਟੀਮ ਤੋਂ 3 ਅੰਕ ਜ਼ਿਆਦਾ ਸੀ। ਸਿਫਤ ਨੇ ਕਵਾਲੀਫਿਕੇਸ਼ਨ ਵਿਚ 589 ਦੇ ਸਕੋਰ ਨਾਲ ਪਹਿਲਾ ਥਾਂ ਹਾਸਲ ਕੀਤਾ ਜਦੋਂ ਕਿ ਆਸ਼ੀ ਚੌਕਸੇ ਚੌਥੇ ਸਥਾਨ ‘ਤੇ ਰਹੀ ਤੇ ਫਾਈਨਲ ਵਿਚ 7ਵੇਂ ਸਥਾਨ ‘ਤੇ ਰਹੀ।
ਵੀਡੀਓ ਲਈ ਕਲਿੱਕ ਕਰੋ -:
























