shooting movies lockdown rules:ਕੋਰੋਨਾ ਵਾਇਰਸ ਦੇ ਕਾਰਨ ਪੂਰੇ ਭਾਰਤ ਵਿੱਚ ਲਾਕਡਾਊਨ ਲੱਗਾ ਹੋਇਆ ਹੈ। ਜਿਸ ਕਾਰਨ ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਆਪਣੇ ਘਰਾਂ ਵਿੱਚ ਕੈਦ ਹਨ। ਸਭ ਕੰਮ ਠੱਪ ਹੋ ਚੁੱਕੇ ਹਨ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਵਰਕਰਜ਼ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਕ ਪੱਤਰ ਭੇਜ ਕੇ ਦੱਸਿਆ ਹੈ ਕਿ ਫ਼ਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਬਾਅਦ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ। ਨਾਲ ਹੀ ਸੰਗਠਨ ਨੇ ਦਿਸ਼ਾ-ਨਿਰਦੇਸ਼ਾਂ ਦੀ ਸੂਚੀ ਵੀ ਪੱਤਰ ਦੇ ਨਾਲ ਭੇਜੀ ਹੈ। ਜਾਣੋ ਕਿਹੜੀਆਂ ਹਨ ਉਹ ਸ਼ਰਤਾਂ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਰੂ ਦੇ ਸਾਰੇ ਮੈਂਬਰਾਂ ਨੂੰ ਸਟੂਡੀਓ ਜਾਂ ਇਕ ਹੋਟਲ ‘ਚ ਰਹਿਣਾ ਪਵੇਗਾ ਤੇ ਸ਼ੂਟ ਖ਼ਤਮ ਹੋਣ ਤਕ ਬਾਹਰੀ ਲੋਕਾਂ ਦੇ ਨਾਲ ਸੰਪਰਕ ਨਾ ਕਰਨਾ ਤੇ ਨਾ ਹੀ ਬਾਹਰ ਜਾਣ ਦਿੱਤਾ ਜਾਵੇਗਾ। ਕਰੂ ਮੈਂਬਰਾਂ ਨੂੰ ਮਾਸਕ, ਦਸਤਾਨੇ ਆਦਿ ਦੇਣੇ ਪੈਣਗੇ ਤੇ ਸਫਾਈ ਦੀ ਖ਼ਾਸ ਵਿਵਸਥਾ ਕਰਨੀ ਪਵੇਗੀ। ਸ਼ੂਟਿੰਗ ਦੌਰਾਨ ਸੈੱਟ ‘ਤੇ ਆਉਣ ਵਾਲੇ ਸਾਰੇ ਵਰਕਰਜ਼ ਅਤੇ ਕਰੂ ਮੈਂਬਰ ਦੀ ਲੋੜੀਂਦੀ ਜਾਂਚ ਬਹੁਤ ਹੀ ਜਰੂਰੀ ਹੈ।
ਸੈੱਟ ‘ਤੇ ਮੌਜੂਦ ਸਾਰੇ ਕਰੂ ਮੈਂਬਰਾਂ ਨੂੰ ਹੈਲਥੀ ਤੇ ਸਾਫ਼ ਖਾਣਾ ਉਪਲਬਧ ਕਰਵਾਉਣਾ ਜਰੂਰੀ ਚਾਹੀਦਾ ਹੈ। ਇਨਡੋਰ ਸ਼ੂਟ ‘ਚ ਘੱਟ ਤੋਂ ਘੱਟ ਕਰੂ ਮੈਂਬਰਾਂ ਨੂੰ ਆਗਿਆ ਦਿੱਤੀ ਜਾਵੇਗੀ।ਨਾਲ ਹੀ ਪੋਸਟ ਪ੍ਰੋਡਕਸ਼ਨ ਦੇ ਕੰਮ ਲਈ ਘੱਟ ਤੋਂ ਘੱਟ ਵਰਕ ਫੋਰਸ ਹੋਵੇਗੀ। ਫਿਜ਼ੀਕਲ ਡਿਸਟੈਂਸ ਰੱਖਣਾ ਲਾਜ਼ਮੀ ਹੋਵੇਗਾ।ਪ੍ਰੋਡਕਸ਼ਨ ਲਈ ਇਸਤੇਮਾਲ ਹੋਣ ਵਾਲੇ ਸਮਾਨ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਯੂਨਿਟ ਦੇ ਸਾਰੇ ਮੈਂਬਰਾਂ ਨੂੰ ਕੋਵਿਡ-19 ਟੈਸਟ ਦੇ ਬਾਅਦ ਹੀ ਕੰਮ ਸ਼ੂਰੂ ਕਰਵਾਉਣਾ ਚਾਹੀਦਾ ਹੈ।ਦਸ ਦੇਈਏ ਕਿ 4 ਮਹੀਨੇ ਤਕ 60 ਸਾਲ ਜਾਂ ਇਸ ਤੋਂ ਜ਼ਿਆਦਾ ਉਪਰ ਦੇ ਲੋਕਾਂ ਤੇ ਗਰਭਵਤੀ ਔਰਤਾਂ ਨੂੰ ਸੈੱਟ ‘ਤੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।