ਕਪੂਰਥਲਾ : ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਜ਼ਿਲ੍ਹਾ ਕਪੂਰਥਲਾ ‘ਚ ਕੋਵਿਡ ਸਬੰਧੀ ਪਾਬੰਦੀਆਂ ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ ਵੱਖ-ਵੱਖ ਦੁਕਾਨਦਾਰ ਐਸੋਸੀਏਸ਼ਨਾਂ,ਵਪਾਰ ਮੰਡਲਾਂ ਵਲੋਂ ਕੀਤੀ ਮੰਗ ਦੇ ਆਧਾਰ ‘ਤੇ ਦੁਕਾਨਾਂ ਦੇ ਖੁੱਲ੍ਹਣ ਸਮੇਂ ਵਿਚ ਵਾਧਾ ਕੀਤਾ ਗਿਆ ਹੈ।
ਨਵੇਂ ਹੁਕਮ 25 ਮਈ ਤੋਂ 31 ਮਈ ਤੱਕ ਲਾਗੂ ਰਹਿਣਗੇ। ਇਨ੍ਹਾਂ ਤਹਿਤ ਰੋਜ਼ਾਨਾਂ ਦਾ ਕਰਫਿਊ ਸ਼ਾਮ 5 ਵਜੇ ਤੋਂ ਸਵੇਰ ਦੇ 5 ਤੱਕ ਹੋਵੇਗਾ ਅਤੇ ਹਫਤਾਵਰੀ ਕਰਫਿਊ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਇਕੱਲੇ ਫਗਵਾੜਾ ਵਿਖੇ ਸਬਜ਼ੀ ਅਤੇ ਫਰੂਟ ਮੰਡੀ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਖੁੱਲੇਗੀ। ਬਾਕੀ ਸਾਰੇ ਜ਼ਿਲ੍ਹੇ ਵਿਚ ਸਬਜ਼ੀ ਤੇ ਫਰੂਟ ਮੰਡੀਆਂ 8 ਤੋਂ 2 ਵਜੇ ਤੱਕ ਖੁੱਲਣਗੀਆਂ। ਇਸ ਤੋਂ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ 5 ਵਜੇ ਤੱਕ ਖੁੱਲਣਗੇ।
ਦੁੱਧ ਦੀਆਂ ਦੁਕਾਨਾਂ ਅਤੇ ਡੇਅਰੀਆਂ ਸੋਮਵਾਰ ਤੋਂ ਸ਼ੱਕਰਵਾਰ ਸਵੇਰੇ 8 ਵਜੇ ਤੋ 5 ਵਜੇਂ ਤੱਕ ਖੁੱਲਣਗੀਆਂ ਜਦਕਿ ਸ਼ਨੀਵਾਰ ਅਤੇ ਐਤਵਾਰ ਸਵੇਰੇ 8 ਤੋਂ 1 ਵਜੇ ਤੱਕ ਅਤੇ 3 ਵਜੇ ਤੋ 5 ਵਜੇ ਤੱਕ ਖੁੱਲਣਗੀਆਂ। ਉਨ੍ਹਾਂ ਦੇ ਖੁੱਲ੍ਹਣ ਲਈ ਇਹ ਸ਼ਰਤ ਲਗਾਈ ਗਈ ਹੈ ਕਿ ਡੇਅਰੀਆਂ ਤੇ ਦੁੱਧ ਦੀਆਂ ਦੁਕਾਨਾਂ ਦੇ ਸ਼ਟਰ ਸ਼ਨੀਵਾਰ ਅਤੇ ਐਤਵਾਰ ਨੀਵੇਂ ਰਹਿਣਗੇ ਅਤੇ ਕਿਸੇ ਵੀ ਗਾਹਕ ਨੂੰ ਦੁਕਾਨ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਦੁੱਧ ਦੀ ਵਿਕਰੀ ਦੁਕਾਨ ਦੇ ਬਾਹਰ-ਬਾਹਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੈਡੀਕਲ ਦੀਆਂ ਦੁਕਾਨਾਂ ,ਸਿਹਤ ਸਬੰਧੀ ਸੇਵਾਵਾਂ ,ਪੈਟ੍ਰੋਲ ਅਤੇ ਡੀਜ਼ਲ ਪੰਪ ,ਐਲ.ਪੀ.ਜੀ ਗੈਸ ਅਤੇ ਉਸਦੀ ਵੰਡ ਦਾ ਕੰਮ ਹਫਤੇ ਦੇ ਸਾਰੇ ਦਿਨ 24 ਘੰਟੇ ਕੀਤਾ ਜਾ ਸਕੇਗਾ। ਸਬਜ਼ੀ ਅਤੇ ਫਰੂਟ ਮੰਡੀ ਫਗਵਾੜਾ ਵਿਖੇ ਪੂਰੇ 12 ਵਜੇ ਬੰਦ ਹੋਵੇਗੀ ਜਦਕਿ ਬਾਕੀ ਜ਼ਿਲ੍ਹੇ ਵਿਚ ਸਬਜ਼ੀ ਤੇ ਫਰੂਟ ਮੰਡੀਆਂ ਬਾਅਦ ਦੁਪਹਿਰ 2 ਵਜੇ ਬੰਦ ਹੋਣਗੀਆਂ।
ਇਹ ਵੀ ਪੜ੍ਹੋ : ਬਰਗਾੜੀ ਵਿਖੇ ਅਪਮਾਨਜਨਕ ਪੋਸਟਰ ਲਗਾਉਣ ਦੇ ਕੇਸ ‘ਚ 2 ਗ੍ਰਿਫਤਾਰ, ਭੇਜਿਆ ਗਿਆ 2 ਦਿਨਾਂ ਪੁਲਿਸ ਰਿਮਾਂਡ ‘ਤੇ
ਰੇਹੜੀਆਂ ਵਾਲੇ ਗਲੀਆਂ ਵਿੱਚ ਘੁੰਮ ਕੇ ਸ਼ਾਮ 5 ਵਜੇ ਤੱਕ ਸਬਜ਼ੀ ਅਤੇ ਫੂਰਟ ਵੇਚ ਸਕਣਗੇ। ਇਸ ਤੋਂ ਇਲਾਵਾ ਸਾਰੇ ਰੈਸਟਰਾਂ,ਹੋਟਲ ਕੈਫੇ ,ਫਾਸਟ ਫੂਡ ਦੀਆਂ ਦੁਕਾਨਾਂ, ਢਾਬੇ ,ਮਿਠਿਆਈ ਦੀਆਂ ਦੁਕਾਨਾਂ ਤੇ ਬੇਕਰੀ ਬੰਦ ਰਹਿਣਗੀਆਂ ਪਰ ਰਾਤ ਦੇ 9 ਵਜੇ ਤੱਕ ਕੇਵਲ ਹੋਮ ਡਲਿਵਰੀ ਕਰ ਸਕਣਗੀਆ। ਈ-ਕਮਰਸ ਨਾਲ ਸਬੰਧਤ ਹੋਮ ਡਲਿਵਰੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋ ਸਕੇਗੀ। ਇਸ ਤੋਂ ਇਲਾਵਾ ਮਿਤੀ 17 ਮਈ ਨੂੰ ਜਾਰੀ ਕੀਤੀਆਂ ਹਦਾਇਤਾਂ ਪਹਿਲਾਂ ਵਾਂਗ ਲਾਗੂ ਰਹਿਣਗੀਆਂ।
ਇਹ ਵੀ ਪੜ੍ਹੋ : Breaking : ਚੰਡੀਗੜ੍ਹ ‘ਚ ਹੁਣ ਸਵੇਰੇ 9 ਤੋਂ 3.00 ਵਜੇ ਤੱਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ