ਅੰਮ੍ਰਿਤਸਰ ਤੋਂ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਨਿੱਕੀ ਜਿਹੀ ਗੱਲ ਨੂੰ ਲੈ ਕੇ ਫਾਇਰਿੰਗ ਹੋ ਗਈ। ਦੱਸ ਦੇਈਏ ਕਿ ਕਾਰ ਪਾਰਕਿੰਗ ਨੂੰ ਲੈ ਕੇ ਇਹ ਗੋਲੀਆਂ ਚੱਲੀਆਂ ਹਨ। ਇਸ ਫਾਇਰਿੰਗ ਵਿਚ ਇਕ NRI ਜਖਮੀ ਹੋ ਚੁੱਕਾ ਹੈ।
ਅੰਮ੍ਰਿਤਸਰ ਦੇ ਬਲਕਲਾਂ ਵਿਚ ਇਕ NRI ‘ਤੇ ਗੱਡੀ ਹਟਾਉਣ ਨੂੰ ਲੈ ਕੇ ਗੋਲੀ ਚਲਾ ਦਿੱਤੀ ਗਈ। ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗਾ ਲੱਗਾ ਹੋਣ ਦੇ ਬਾਵਜੂਦ ਗੋਲੀ ਚੱਲਣ ਦਾ ਸਿਲਸਿਲਾ ਰੁਕ ਹੀ ਨਹੀਂ ਰਿਹਾ ਹੈ। ਦਿਨ-ਦਿਹਾੜੇ ਇਸ ਤਰ੍ਹਾਂ ਖੁੱਲ੍ਹੇਆਮ ਗੋਲੀਆਂ ਚੱਲਣਾ ਵੱਡੇ ਸਵਾਲ ਪੈਦਾ ਕਰਦਾ ਹੈ। ਪੀੜਤ ਦੇ ਭਰਾ ਕੁਲਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਮਨਜੀਤ ਸਿੰਘ ਖਾਲਸਾ ਵਿਦੇਸ਼ ਤੋਂ ਵਿਆਹ ਵਿਚ ਸ਼ਾਮਲ ਹੋਮ ਲਈ ਆਇਆ ਸੀ। ਅੱਜ ਉਹ ਵਿਆਹ ਵਿਚ ਜਾਣ ਲਈ ਘਰ ਤੋਂ ਪਹਿਲਾਂ ਹੀ ਨਿਕਲ ਗਿਆ। ਕੁਝ ਦੇਰ ਬਾਅਦ ਹੀ ਭਰਾ ਦਾ ਫੋਨ ਆਇਆ ਕਿ ਗੁਆਂਢੀ ਚਾਨਣ ਸਿੰਘ ਨੇ ਉਸ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਹੈ। ਜਿਵੇਂ ਹੀ ਉਹ ਮੌਕੇ ‘ਤੇ ਪੁਹੰਚੇ ਤਾਂ ਚਾਨਣ ਸਿੰਘ ਦੇ ਪਿਤਾ ਕੁਲਦੀਪ ਨੇ ਆਪਣੀ ਰਾਈਫਲ ਨਾਲ ਫਾਇਰ ਕਰ ਦਿੱਤਾ।
ਇਹ ਵੀ ਪੜ੍ਹੋ : 14 ਦਿਨ ਲਈ ਜੇਲ੍ਹ ਗਏ ਐਲਵਿਸ਼ ਯਾਦਵ, ਨੋਇਡਾ ਪੁਲਿਸ ਦੀ ਅਪੀਲ ‘ਤੇ ਕੋਰਟ ਦਾ ਵੱਡਾ ਫੈਸਲਾ
ਗਨੀਮਤ ਰਹੀ ਕਿ ਉਸ ਦੇ ਸਿਰ ਮੋਢੇ ‘ਤੇ ਗੋਲੀ ਲੱਗੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੀੜਤ ਨੇ ਇਨਸਾਫ ਦੀ ਮੰਗ ਕੀਤੀ ਹੈ। ਥਾਣਾ ਮਜੀਠਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: