ਪੰਜਾਬ ਦੇ ਅਬੋਹਰ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਕੋਰਟ ਕੰਪਲੈਕਸ ਵਿਚ ਫਾਇਰਿੰਗ ਹੋਣ ਦੀ ਖਬਰ ਹੈ। ਤਰੀਕ ਭੁਗਤਣ ਆਏ ਸ਼ਖਸ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਦੋ ਧਿਰਾਂ ਵਿਚਾਲੇ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਫਾਇਰਿੰਗ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਜਦੋਂ ਕਿ ਗੰਭੀਰ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਗੋਲੂ ਨਾਂ ਦਾ ਸ਼ਖਸ ਆਪਣੇ ਦੋਸਤਾਂ ਨਾਲ ਤਹਿਸੀਲ ਕੰਪਲੈਕਸ ਵਿਚ ਤਰੀਕ ਭੁਗਤਣ ਲਈ ਆਇਆ ਸੀ। ਇਸੇ ਦੌਰਾਨ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕਾਰ ਪਾਰਕ ਕਰਦੇ ਸਮੇਂ ਦੂਜੀ ਧਿਰ ਵੱਲੋਂ ਉਸ ‘ਤੇ ਫਾਇਰਿੰਗ ਕਰ ਦਿੱਤੀ ਗਈ। ਗੋਲੀਆਂ ਗੋਲੂ ਪੰਡਿਤ ਤੇ ਉਸ ਦੇ ਦੋਸਤਾਂ ਨੂੰ ਲੱਗ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਦੂਜੇ ਦੋਸਤ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ : H-1B ਵੀਜ਼ਾ ਨੂੰ ਲੈ ਕੇ ਅਮਰੀਕਾ ਦਾ ਇਕ ਹੋਰ ਵੱਡਾ ਝਟਕਾ, 85,000 ਵੀਜ਼ਾ ਅਰਜ਼ੀਆਂ ਕੀਤੀਆਂ ਰੱਦ
ਹਮਲਾਵਰ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























