ਲੁਧਿਆਣਾ ਦੇ ਸ਼ੁਭਮ ਸਿੰਗਲਾ ਰਾਜਸਥਾਨ ਵਿਚ ਜੱਜ ਬਣਨਗੇ। ਉਨ੍ਹਾਂ ਨੇ 19 ਦਸੰਬਰ ਨੂੰ ਰਾਜਸਥਾਨ ਜੁਡੀਸ਼ੀਅਲ ਸਰਵਿਸਿਜ਼ ਦਾ ਪੇਪਰ ਪਾਸ ਕੀਤਾ ਹੈ ਜਿਸ ਵਿਚ ਉਨ੍ਹਾਂ ਨੂੰ 43ਵੀਂ ਰੈਂਕ ਮਿਲੀ। ਸ਼ੁਭਮ ਦੀ ਕਾਮਯਾਬੀ ਇਸ ਲਈ ਅਹਿਮ ਹੈ ਕਿਉਂਕਿ ਉਹ ਲਿੰਬਡ ਗਰਡਲ ਮਸਕੂਲਰ ਡਿਸਟ੍ਰਾਫੀ (LGMD) ਵਰਗੀ ਜਾਨਲੇਵਾ ਬੀਮਾਰੀ ਨਾਲ ਜੂਝ ਰਹੇ ਹਨ। ਇਸੇ ਕਰਕੇ ਉਹ ਵ੍ਹੀਲਚੇਅਰ ‘ਤੇ ਆ ਕੇ ਪਰ ਇਰਾਦੇ ਮਜ਼ਬੂਤ ਨਹੀਂ ਛੱਡੇ।
ਸ਼ੁਭਮ ਨੇ ਹਰਿਆਣਾ ਦੇ ਹਿਸਾਰ ਤੋਂ LLB ਦੀ ਪੜ੍ਹਾਈ ਕੀਤੀ। ਹੁਣ ਉਹ ਲੁਧਿਆਣਾ ਤੋਂ ਲਾਅ ਵਿਚ ਮਾਸਟਰ ਡਿਗਰੀ ਕਰ ਰਹੇ ਹਨ। ਸ਼ੁਭਮ ਨੇ ਕਿਹਾ ਕਿ ਜਲਦ ਹੀ ਉਨ੍ਹਾਂ ਨੂੰ ਰਾਜਸਥਾਨ ਵਿਚ ਨਿਯੁਕਤੀ ਮਿਲ ਜਾਵੇਗੀ। ਸ਼ੁਭਮ ਦਾ ਪਰਿਵਾਰ ਮੂਲ ਤੌਰ ਤੋਂ ਪਟਿਆਲਾ ਦੇ ਪਾਤੜਾਂ ਤੋਂ ਹੈ। ਪਿਤਾ ਰਾਜ ਸਿੰਗਲਾ ਨੇ ਦੱਸਿਆ ਕਿ ਉਹ ਬਚਪਨ ਤੋਂ ਕਾਫੀ ਪੜ੍ਹਾਈ ਕਰਦਾ ਸੀ। ਇਕ ਵਾਰ ਕਿਸੇ ਨੇ ਕਿਹਾ ਕਿ ਇੰਨਾ ਪੜ੍ਹਦੇ ਹੋ, ਕੀ ਜੱਜ ਬਣੋਗੇ। ਇਹੀ ਗੱਲ ਉਸ ਦੇ ਦਿਮਾਗ ਵਿਚ ਬੈਠ ਗਈ ਤੇ ਉਸ ਨੇ ਉਦੋਂ ਤੋਂ ਹੀ ਜੱਜ ਬਣਨ ਦਾ ਸੁਪਨਾ ਸੰਜੋਇਆ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਕਰਵਾਈ ਬੱਲੇ-ਬੱਲੇ, 23 ਸਾਲਾਂ ਦੀ ਮੁਸਕਾਨ ਨੇ ਜੱਜ ਬਣ ਕੇ ਰੌਸ਼ਨ ਕੀਤਾ ਮਾਪਿਆਂ ਦਾ ਨਾਂ
ਸ਼ੁਭਮ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਦੋ ਵਾਰ ਲਾਅ ਕਾਲਜ ਵਿਚ ਦਾਖਲਾ ਲੈਣ ਲਈ ਕਲੇਟ ਦਾ ਐਗਜ਼ਾਮ ਪਾਸ ਕੀਤਾ। ਪਹਿਲੀ ਵਾਰ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਵਿਚ ਦਾਖਲਾ ਲਿਆ ਫਿਰ ਕੁਝ ਨਿੱਜੀ ਕਾਰਨਾਂ ਕਰਕੇ ਉਸ ਨੇ ਯੂਨੀਵਰਸਿਟੀ ਛੱਡ ਦਿੱਤੀਤੇ ਇਸ ਦੇ ਬਾਅਦ ਹਿਸਾਰ ਦੀ ਇਕ ਯੂਨੀਵਰਸਿਟੀ ਵਿਚ ਦਾਖਲਾ ਲਿਆ। ਅਗਲੇ ਸਾਲ ਫਿਰ ਕਲੇਟ ਦਾ ਐਗਜ਼ਾਮ ਪਾਸ ਕੀਤਾ ਪਰ ਕੋਰੋਨਾ ਦੀ ਵਜ੍ਹਾ ਤੋਂ ਦਾਖਲਾ ਨਹੀਂ ਲਿਆ ਤੇ ਹਿਸਾਰ ਤੋਂ ਹੀ ਆਪਣੀ ਪੜ੍ਹਾਈ ਜਾਰੀ ਰੱਖੀ। ਹੁਣ ਪੰਜਾਬ ਯੂਨੀਵਰਸਿਟੀ ਦੇ ਲੁਧਿਆਣਾ ਸੈਂਟਰ ਵਿਚ LLM ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
























