ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਅੱਜ ਵਿਆਹ ਵਰਗਾ ਮਾਹੌਲ ਹੈ। ਸਿੱਧੂ ਦੀ ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ। ਬੱਚੇ ਦਾ ਜਨਮ ਸਵੇਰੇ ਕਰੀਬ 5 ਵਜੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ। ਇਸ ਗੱਲ ਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਬੱਚੇ ਦੀ ਫੋਟੋ ਵੀ ਸ਼ੇਅਰ ਕੀਤੀ ਹੈ।
ਪੁੱਤਰ ਦੇ ਜੰਮਣ ‘ਤੇ ਬਲਕੌਰ ਸਿੰਘ ਰੋ ਹੀ ਪਏ ਅਤੇ ਕਿਹਾ ਕਿ ਪੁੱਤਰ ਦੀ ਸ਼ਕਲ ਬਿਲਕੁਲ ਸਿੱਧੂ ਨਾਲ ਮਿਲਦੀ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰੀਆ ਅਦਾ ਕੀਤਾ ਤੇ ਨਾਲ ਹੀ ਉਨ੍ਹਾਂ ਦੁਨੀਆ ਵਿਚ ਰਹਿਣ ਵਾਲੇ ਹਰ ਉਸ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀਆਂ ਅਰਦਾਸਾਂ ਤੇ ਦੁਆਵਾਂ ਸਦਕਾ ਘਰ ਵਿਚ ਫਿਰ ਤੋਂ ਖੁਸ਼ੀ ਵਾਪਸ ਆਈ ਹੈ।
ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਸ਼ੁਭਦੀਪ ਦੇ ਛੋਟਾ ਵੀਰ ਦੀ ਦਾਤ ਸਾਡੀ ਝੋਲੀ ਪਾਈ ਹੈ। ਮੈਂ ਸੰਸਾਰ ਭਰ ਵਿਚ ਸ਼ੁਭਦੀਪ ਨੂੰ ਪਿਆਰ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੇ ਘਰ ਤੰਦਰੁਸਤੀ ਰਹੇ। ਮਾਤਾ ਚਰਨ ਕੌਰ ਬਾਰੇ ਉਨ੍ਹਾਂ ਦੱਸਿਆ ਕਿ ਮਾਂ ਤੇ ਬੱਚਾ ਬਿਲਕੁਲ ਸਿਹਤਮੰਦ ਹਨ।
ਇਹ ਵੀ ਪੜ੍ਹੋ : ਨੋਇਡਾ ਪੁਲਿਸ ਦਾ ਰੇਵ ਪਾਰਟੀ ਮਾਮਲੇ ‘ਚ ਐਕਸ਼ਨ, ਐਲਵਿਸ਼ ਯਾਦਵ ਗ੍ਰਿਫਤਾਰ, ਕੋਰਟ ‘ਚ ਕੀਤਾ ਜਾਵੇਗਾ ਪੇਸ਼
ਬਲਕੌਰ ਸਿੰਘ ਨੇ ਕਿਹਾ ਕਿ ਜਿਸ ਦਿਨ ਤੋਂ ਸ਼ੁਭਦੀਪ ਗਿਆ ਸੀ ਤੇ ਉਸ ਦੇ ਸਸਕਾਰ ਮੌਕੇ ਮੈਨੂੰ ਅਹਿਸਾਸ ਹੋਇਆ ਕਿ ਕਿਸ ਤਰ੍ਹਾਂ ਸਾਡਾ ਸਿੱਧੂ ਅਰਬਾਂ ਦੇ ਦਿਲਾਂ ਵਿਚ ਵਸਦਾ ਸੀ। ਉਨ੍ਹਾਂ ਦੱਸਿਆ ਕਿ ਸ਼ੁਭਦੀਪ ਨੂੰ ਗਏ 2 ਸਾਲ ਹੋ ਗਏ ਹਨ ਪਰ ਅਜੇ ਵੀ ਸਾਡੇ ਘਰ ਲੋਕ ਅਫਸੋਸ ਵਜੋਂ ਪਹੁੰਚ ਰਹੇ ਹਨ। ਸਿਰਫ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਸਾਨੂੰ ਪਿਆਰ ਤੇ ਹੌਸਲਾ ਮਿਲਿਆ ਹੈ। ਪਰ ਸਭ ਤੋਂ ਵੱਡੀ ਦਾਤ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਹੈ। ਅਕਾਲ ਪੁਰਖ ਨੇ ਮੇਰੇ ਰਿਸਦੇ ਜ਼ਖਮਾਂ ‘ਤੇ ਮੱਲ੍ਹਮ ਲਾਈ ਹੈ। ਮੇਰੇ ਲਈ ਸ਼ੁਭਦੀਪ ਹੀ ਵਾਪਸ ਆਇਆ ਹੈ। ਉਸ ਦੀ ਸ਼ਕਲ ਬਿਲਕੁਲ ਸ਼ੁਭਦੀਪ ਨਾਲ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -: