ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਦਿਆਂ ਹੀ ਨਵਜੋਤ ਸਿੰਘ ਸਿੱਧੂ ਦਾ ਬੁਰੀ ਤਰ੍ਹਾਂ ਫਸ ਗਏ ਹਨ। ਆਪਣੇ ਤਾਜਪੋਸ਼ੀ ਦੇ ਦਿਨ ਸਿੱਧੂ ਨੇ ਜੋਸ਼ ਨਾਲ ਆਪਣੇ ਆਪ ਨੂੰ ‘ਖੂਹ’ ਅਤੇ ਅੰਦੋਲਨਕਾਰੀ ਕਿਸਾਨਾਂ ਲਈ ‘ਪਿਆਸਾ’ ਕਹਿ ਦਿੱਤਾ।
ਸਿੱਧੂ ਨੇ ਸਟੇਜ ਤੋਂ ਕਿਹਾ ਕਿ ਮੈਨੂੰ ਮਿਲੋ, ਅਸੀਂ ਇਸ ਅੰਦੋਲਨ ਦਾ ਹੱਲ ਲੱਭਾਂਗੇ। ਇਕ ਸਾਲ ਤੋਂ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਸ ਬਾਰੇ ਰੋਹ ਵਿੱਚ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੇ ਸਿਰ ‘ਤੇ ਹੰਕਾਰ ਚੜ੍ਹ ਕੇ ਬੋਲ ਰਿਹਾ ਹੈ। ਉਹ ਦਿੱਲੀ ਸਰਹੱਦ ‘ਤੇ ਸ਼ਹਾਦਤ ਦੇਣ ਵਾਲੇ ਕਿਸਾਨਾਂ ਨੂੰ ਪਿਆਸਾ ਦੱਸ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇੱਥੋਂ ਤੱਕ ਕਿਹਾ ਕਿ ਨਵਜੋਤ ਸਿੱਧੂ ਅਤੇ ਕਿਸਾਨਾਂ ਦਾ ਅਪਮਾਨ ਕਰਨ ਵਾਲੇ ਹੋਰ ਕਾਂਗਰਸੀ ਨੇਤਾਵਾਂ ਦਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਘਿਰਾਓ ਕੀਤਾ ਜਾਏਗਾ।
ਤਾਜਪੋਸ਼ੀ ਦੇ ਦਿਨ ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਮੈਂ ਕਿਸਾਨੀ ਮੋਰਚੇ ਨੂੰ ਕਹਿਣਾ ਚਾਹੁੰਦਾ ਹਾਂ ਕਿ ‘ਪਿਆਸਾ ਖੂਹ ਕੋਲ ਆਉਂਦਾ ਹੈ, ਖੂਹ ਪਿਆਸੇ ਕੋਲ ਨਹੀਂ ਆਉਂਦਾ।’ ਅੱਜ ਮੈਂ ਤੁਹਾਨੂੰ ਸੱਦਾ ਦੇਣਾ ਚਾਹੁੰਦਾ ਹਾਂ ਮੈਨੂੰ ਮਿਲਣ ਲਈ। ਮੈਂ ਜਾਣਦਾ ਹਾਂ ਕਿ ਤੁਸੀਂ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦਿਓਗੇ। ਮੈਂ ਜਾਣਦਾ ਹਾਂ ਕਿ ਸਰਕਾਰ ਵੀ ਡਿਗਾ ਦਿਓਗੇ ਪਰ ਇਸ ਦਾ ਹੱਲ ਕੀ ਹੈ, ਆਓ ਇਸ ‘ਤੇ ਵਿਚਾਰ ਕਰੀਏ। ਸਾਡੀ ਸਰਕਾਰ ਦੀ ਤਾਕਤ ਕਿਸ ਤਰ੍ਹਾਂ ਤੁਹਾਡੇ ਕੰਮ ਆ ਸਕਦੀ ਹੈ।
ਪੰਜਾਬ ਵਿਚ ਸੰਗਠਨ ਦੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਦੇ ਹੀ ਇਹ ਵਿਵਾਦ ਸਿੱਧੂ ਲਈ ਵੱਡਾ ਸਿਰਦਰਦ ਬਣਨ ਲੱਗਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿਵਾਦਿਤ ਬਿਆਨ ਤੋਂ ਬਾਅਦ ਸਿੱਧੂ ਨੇ ਸ਼ਨੀਵਾਰ ਨੂੰ ਚਮਕੌਰ ਸਾਹਿਬ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਉਹ ਜੋ ਵੀ ਬੋਲਦੇ ਹਨ, ਸਭ ਸੋਚਿਆ-ਸਮਝਿਆ ਹੁੰਦਾ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਜਿੰਦਰ ਦੀਪ ਸਿੰਘ ਵਾਲਾ ਦਾ ਸਿੱਧੂ ਦੇ ਬਿਆਨ ਦਾ ਤਿੱਖਾ ਜਵਾਬ ਦਿੰਦੇ ਹੋਏ ਹੋਏ ਕਿਹਾ ਕਿ ਸਿੱਧੂ ਦਾ ਹੰਕਾਰ ਤਾਜਪੋਸ਼ੀ ਵੇਲੇ ਸਿਰ ‘ਤੇ ਚੜ੍ਹ ਕੇ ਬੋਲ ਰਿਹਾ ਸੀ। ਉਹ ਸ਼ਹਾਦਤ ਦੇਣ ਵਾਲੇ ਕਿਸਾਨਾਂ ਨੂੰ ਪਿਆਸਾ ਦੱਸ ਰਹੇ ਹਨ। ਕਾਰਪੋਰੇਟ ਘਰਾਨਿਆਂ ਦੇ ਅੱਗੇ ਸੀਨਾ ਤਾਣ ਕੇ ਖੜ੍ਹ ਕਿਸਾਨ ਜੋਧੀਆਂ ਨੂੰ ਪਿਆਸਾ ਕਹਿ ਰਹੇ ਹਨ। ਸਿੱਧੂ ਕਿਸੇ ਸੰਵਿਧਆਨਕ ਅਹੁਦੇ ‘ਤੇ ਨਹੀਂ ਹਨ। ਸਿਰਫ ਪ੍ਰਧਾਨ ਬਣੇ ਹੋ ਅਤੇ ਪਾਰਟੀ ਪ੍ਰਧਾਨ ਕੁਝ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਨਸ਼ਿਆਂ ਨੂੰ ਖਤਮ ਕਰਨ ਅਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦੇਣ ਦੀ ਗੱਲ ਕੀਤੀ ਸੀ। ਕੈਪਟਨ ਨੇ ਕੁਝ ਨਹੀਂ ਕੀਤਾ ਪਰ ਸਿੱਧੂ ਨੇ ਜਾਖੜ ਤੋਂ ਕੁਰਸੀ ਖੋਹ ਲਈ।
ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਲੋਕਲ ਬਾਡੀਜ਼ ਦੇ ਮੰਤਰੀ ਸਨ, ਉਨ੍ਹਾਂ ਫਿਰੋਜ਼ਪੁਰ ਤੂੜੀ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਦੇ ਸਾਂਡਰਸ ਨੂੰ ਗੋਲੀ ਮਾਰਨ ਦੀ ਇਤਿਹਾਸਕ ਜਗ੍ਹਾ ਨੂੰ ਸੰਭਾਲਣ ਦੀ ਗੱਲ ਕਹੀ ਸੀ ਪਰ ਕੁਝ ਨਹੀਂ ਕੀਤਾ। ਹੁਣ ਖਟਕੜ ਕਲਾਂ ਜਾ ਕੇ ਤੁਸੀਂ ਸ਼ਹੀਦਾਂ ਤੋਂ ਪ੍ਰੇਰਣਾ ਦਾ ਪਾਖੰਡ ਕਰ ਰਹੇ ਹੋ।
ਇਹ ਵੀ ਪੜ੍ਹੋ : ਸਿੱਧੂ ਖਿਲਾਫ ਕਾਂਗਰਸੀ ਵਿਧਾਇਕ ਨੇ ਖੋਲ੍ਹਿਆ ਮੋਰਚਾ, ਕੈਪਟਨ ਖਿਲਾਫ ਤਿੱਖੇ ਤੇਵਰਾਂ ‘ਤੇ ਸੁਣਾਈਆਂ ਖਰੀਆਂ-ਖਰੀਆਂ
ਉਥੇ ਹੀ ਪੰਜਾਬ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਸਿੱਧੂ ਨੂੰ ਪ੍ਰਧਾਨਗੀ ਦਾ ਨਸ਼ਾ ਹੋ ਗਿਆ ਹੈ। ਅੱਜ ਤੱਕ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਕਿਸਾਨਾਂ ਨੂੰ ਨਹੀਂ ਬੁਲਾਇਆ। ਸਿੱਧੂ ਕਿਸ ਅਧਿਕਾਰ ਨਾਲ ਬੁਲਾ ਰਹੇ ਹਨ? ਜੇ ਉਨ੍ਹਾਂ ਕੋਲ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਕੋਈ ਤਾਕਤ ਹੈ, ਤਾਂ ਸਾਨੂੰ ਦੱਸਣ। ਜੇ ਕੁਝ ਕਰਨਾ ਹੈ ਤਾਂ ਰਾਜਨੀਤਿਕ ਪਾਰਟੀਆਂ ਇਕੱਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਅੰਦੋਲਨ ਕਰਨ।