ਅੰਮ੍ਰਿਤਸਰ: ਸਿੱਖ ਯੂਥ ਆਫ ਪੰਜਾਬ ਵੱਲੋਂ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫਤਰ ਵਿਖੇ ਮੰਗ ਕੀਤੀ ਹੈ ਕਿ ਬਠਿੰਡਾ ਦੇ ਗ੍ਰੰਥੀ ਸਿੰਘ ਗੁਰਮੇਲ ਸਿੰਘ ਵੱਲੋਂ ਬਾਬਾ ਰਾਮ ਰਹੀਮ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਕੀਤੀ ਅਰਦਾਸ ਦੇ ਮਾਮਲੇ ਵਿਚ ਬੀਜੇਪੀ ਦੇ ਆਗੂ ਦੀ ਸਾਜਿਸ਼ ਸਾਹਮਣੇ ਆਈ ਹੈ।
ਜਿਸ ਦੇ ਚੱਲਦਿਆਂ ਉਨ੍ਹਾਂ ਮੰਗ ਕੀਤੀ ਕਿ ਜਿਵੇਂ ਬੀਤੇ ਸਮੇ ਵਿੱਚ ਆਰਐੱਸਐੱਸ ਨੂੰ ਪੰਥ ਵਿਰੋਧੀ ਕਾਰਵਾਈਆਂ ਕਰਨ ਸੰਬਧੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਸੇ ਤਰਜ ‘ਤੇ ਬੀਜੇਪੀ ਉਤੇ ਵੀ ਪਾਬੰਦੀ ਲਗਾਈ ਜਾਵੇ। ਇਸ ਸੰਬੰਧੀ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਵਿੱਚ ਇੱਕ ਮੰਗ ਪੱਤਰ ਸੌਂਪਿਆ।
ਇਸ ਸੰਬਧੀ ਗੱਲਬਾਤ ਕਰਦਿਆਂ ਸਿੱਖ ਯੂਥ ਆਫ ਪੰਜਾਬ ਦੇ ਮੁਖੀ ਮਨਜੀਤ ਸਿੰਘ ਅਕਾਲੀ ਅਤੇ ਪ੍ਰਦੀਪ ਸਿੰਘ ਮੁੱਖ ਸੇਵਾਦਾਰ ਨੇ ਦੇੱਸਿਆ ਕਿ ਉਨ੍ਹਾਂ ਵੱਲੋਂ ਬੀਜੇਪੀ ਦੀ ਸ਼ੈਅ ‘ਤੇ ਬਠਿੰਡਾ ਵਿਖੇ ਕਰਵਾਈ ਗਈ ਬਾਬਾ ਰਾਮ ਰਹੀਮ ਅਤੇ ਨਰਿੰਦਰ ਮੋਦੀ ਸੰਬਧੀ ਅਰਦਾਸ ਦੇ ਚੱਲਦੇ ਪੰਥ ਵਿਰੋਧੀ ਕਾਰਜ ਕਰਨ ‘ਤੇ ਆਰਐੱਸਐੱਸ ਵਾਂਗ ਬੀਜੇਪੀ ‘ਤੇ ਵੀ ਪਾਬੰਦੀ ਲਗਾਈ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਘਰੇਲੂ ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ- ਪ੍ਰਤੀ ਯੂਨਿਟ 1 ਰੁਪਏ ਤੱਕ ਸਸਤੀ ਹੋਈ ਬਿਜਲੀ
ਇਸ ਤੋਂ ਇਲਾਵਾ ਮਨੁੱਖਤਾ ਦੀ ਸੇਵਾ ਨਾਮ ਦੀ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਮਿੰਟੂ ‘ਤੇ ਦਿਲੀ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਨਿਸ਼ਾਨ ਸਾਹਿਬ ਅਗਨ ਭੇਟ ਕਰਨ ਦੇ ਮਾਮਲੇ ‘ਤੇ ਵੀ ਕਾਰਵਾਈ ਕੀਤੀ ਜਾਵੇ, ਤਾਂਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਹਰਕਤ ਨਾ ਕਰੇ।