ਪੰਜਾਬ ਦੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਵਿਆਹ ਸਮਾਗਮ ਦੌਰਾਨ ਚੌਰ ਸਾਹਿਬ ਤੇ ਛਤਰ ਝੁਲਾਉਣ ਦੇ ਮਾਮਲੇ ‘ਤੇ ਮੁਆਫੀ ਮੰਗੀ ਹੈ ਉਨ੍ਹਾਂ ਕਿਹਾ ਕਿ ਚੌਰ ਸਾਹਿਬ ਝੁਲਾਉਣ ਸਮੇਂ ਮੈਂ ਉੱਥੇ ਮੌਜੂਦ ਨਹੀਂ ਸੀ। ਵਿਆਹ ਸਮੇਂ ਬੱਚਿਆਂ ਤੇ ਪਰਿਵਾਰ ਤੋਂ ਬੱਜਰ ਗੁਸਤਾਖੀ ਹੋਈ ਹੈ। ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਖਾਲਸਾ ਪੰਥ ਤੋਂ ਮੁਆਫੀ ਮੰਗਦਾ ਹਾਂ। ਮੈਨੂੰ ਤਾਂ ਸਿੱਖ ਰਹਿਤ ਮਰਿਆਦਾ ਦੀ ਪੂਰੀ ਜਾਣਕਾਰੀ ਹੈ । ਛੱਤਰ ਤੇ ਚੌਰ ਸਾਹਿਬ ਦੀ ਵੱਡੀ ਮਹਾਨਤਾ ਬਾਰੇ ਵੀ ਸਮਝ ਹੈ।
ਗੋਵਿੰਦ ਸਿੰਘ ਸੰਧੂ ਨੇ ਇਸ ਸਭ ਲਈ ਸਪੱਸ਼ਟੀਕਰਨ ਦਿੱਤਾ ਤੇ ਇਕ ਪੋਸਟ ਵੀ ਸਾਂਝੀ ਕੀਤੀ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਮੇਰੇ ਵਿਆਹ ਸਮਾਗਮ ਵਿਚ ਛਤਰ ਝੁਲਾਉਣ ਤੇ ਚੌਰ ਸਾਹਿਬ ਕਰਵਾਏ ਜਾਣ ਬਾਬਤ ਸੋਸ਼ਲ ਮੀਡੀਆ ‘ਤੇ ਜਤਾਇਆ ਗਿਆ ਇਤਰਾਜ਼ ਮੇਰੇ ਧਿਆਨ ਵਿਚ ਆਇਆ ਹੈ ਕਿਉਂਕਿ ਇਹ ਇਤਰਾਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਤੇ ਸਿੱਖ ਭਾਵਨਾਵਾਂ ਨੂੰ ਲੈ ਕੇ ਜਤਾਇਆ ਗਿਆ ਇਸ ਲਈ ਇਸ ‘ਤੇ ਆਪਣਾ ਪੱਖ ਸਪੱਸ਼ਟ ਕਰਨਾ ਮੈਂ ਇਕ ਨਿਮਾਣੇ ਸਿੱਖ ਵਜੋਂ ਆਪਣਾ ਫਰਜ਼ ਸਮਝਦਾ ਹਾਂ।
ਛਤਰ ਝੁਲਾਉਣਾ ਤੇ ਚੌਰ ਸਾਹਿਬ ਕਰਵਾਉਣਾ ਪੁਰਾਤਨ ਰਿਆਸਤੀ ਵਿਆਹ ਸਮਾਗਮਾਂ ਦੀ ਪ੍ਰੰਪਰਾ ਦਾ ਇਕ ਹਿੱਸਾ ਰਿਹਾ ਹੈ ਤੇ ਇਹ ਰਸਮਾਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਆਈਆਂ ਹਨ। ਸ਼ਾਹਜਾਦਪੁਰ ਰਿਆਸਤ ਦੇ ਘਰਾਣੇ ਦੇ ਵੰਸ਼ ਹੋਣ ਕਾਰਨ ਜੰਝ ਚੜ੍ਹਨ ਦੀ ਰਸਮ ਵੀ ਸ਼ਾਹਜਾਦਪੁਰ ਰਿਆਸਤ ਦੀ ਪ੍ਰੰਪਰਾ ਦੀ ਤਰਜ਼ ‘ਤੇ ਹੀ ਸਤਿਕਾਰ ਵਜੋਂ ਨਿਭਾਉਣ ਦਾ ਯਤਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ 15 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਪਵੇਗੀ ਸੰਘਣੀ ਧੁੰਦ, ਚੱਲਣਗੀਆਂ ਤੇਜ਼ ਹਵਾਵਾਂ
ਪਰ ਇਥੇ ਇਹ ਵੀ ਸੱਚ ਹੈ ਕਿ ਰਿਆਸਤਾਂ ਦੇ ਦੌਰ ਤੋਂ ਬਾਅਦ ਹੁਣ ਇਹ ਸਤਿਕਾਰ ਸਿਰਫ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰਾਖਵਾਂ ਹੈ ਤੇ ਸਿੱਖਾਂ ਦੇ ਚਵਰ ਛਤਰ ਤਖਤ ਦੇ ਮਾਲਿਕ ਸਿਰਫ ਧੰਨ-ਧੰਨ ਸ੍ਰੀ ਗੁਰੂ ਗ੍ਰੰਥਸਾਹਿਬ ਹੀ ਹਨ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਹੀ ਅਸੀਂ ਖੁਸ਼ੀਆਂ ਮਾਣ ਰਹੇ ਹਾਂ ਤੇ ਜਿਨ੍ਹਾਂ ਦੀ ਸ਼ਾਨ ਬਰਾਬਰਤਾ ਕਰਨ ਦੀ ਹਿੰਮਤ ਬਾਰੇ ਕੋਈ ਮਨੁੱਖ ਸੋਚ ਵੀ ਨਹੀਂ ਸਕਦਾ।
ਵੀਡੀਓ ਲਈ ਕਲਿੱਕ ਕਰੋ -:
























