ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਸਰਪੰਚਾਂ ਨੂੰ ਲੈ ਕੇ ਗੀਤ ਗਾਇਆ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਗੀਤ ਦਾ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਦੇ ਸਰਪੰਚਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਦੇ ਸੈਂਕੜੇ ਸਰਪੰਚ ਡੀਸੀ ਦਫ਼ਤਰ ਦੇ ਗੇਟ ਦੇ ਬਾਹਰ ਇਕੱਠੇ ਹੋਏ ਅਤੇ ਪੰਜਾਬੀ ਗਾਇਕ ਗੁਲਾਬ ਸਿੱਧੂ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਜੁਗਾੜ ਲਗਾ ਕੇ ਪਾਣੀ ਵਾਲੀ ਬੋਤਲ ਦੇ ਢੱਕਣ ‘ਚ ਲੁਕੋ ਕੇ ਲਿਜਾ ਰਿਹਾ ਸੀ ਸੋਨਾ, ਕਸਟਮ ਵਿਭਾਗ ਨੇ ਕੀਤਾ ਗ੍ਰਿਫਤਾਰ
ਜਿਸ ਮਗਰੋਂ ਗਾਇਕ ਗੁਲਾਬ ਸਿੱਧੂ ਨੇ ਬਰਨਾਲਾ ‘ਚ ਸਰਪੰਚਾਂ ਦੇ ਇਕੱਠ ‘ਚ ਮਾਫੀ ਮੰਗੀ।ਗੁਲਾਬ ਸਿੱਧੂ ਵੱਲੋਂ ਗਾਣੇ ‘ਚ ਸਰਪੰਚੀ ਟੱਪਾ ਉੱਪਰ ਬੀਪ ਤੇ ਉਸ ਨੂੰ ਕੱਟਣ ਦਾ ਦਿੱਤਾ ਗਿਆ ਭਰੋਸਾ। ਗੁਲਾਬ ਸਿੱਧੂ ਦੇ ਇਸ ਗਾਣੇ ਸਰਪੰਚੀ ਟੱਪੇ ਨੂੰ ਚਲਾਉਣ ਤੇ ਪੂਰਨ ਤੌਰ ‘ਤੇ ਪਾਬੰਦੀ ਲਾਉਣ ‘ਤੇ ਮੰਗ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਪੰਚਾਂ ਵੱਲੋਂ ਮੰਗ ਪੱਤਰ ਵੀ ਦਿੱਤਾ ਜਾਵੇਗਾ। ਦੱਸ ਦੇਈਏ ਕਿ ਸਰਪੰਚਾਂ ਵੱਲੋਂ ਗੁਲਾਬ ਸਿੱਧੂ ਦੇ ਗਾਣੇ ਨੂੰ ਲੈ ਕੇ ਰੋਸ ਕੀਤਾ ਜਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
























