ਗਾਇਕ ਹਸਨ ਮਾਣਕ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਉਹ 13 ਨਵੰਬਰ ਤੋਂ ਜੇਲ੍ਹ ਵਿਚ ਬੰਦ ਹਨ। ਉਸ ‘ਤੇ ਇਕ ਮਹਿਲਾ ਨੂੰ ਵਿਆਹ ਦਾ ਝਾਂਸਾ ਦੇ ਕੇ ਧੋਖਾਧੜੀ ਦੇ ਇਲਜ਼ਾਮ ਲੱਗੇ ਸਨ। ਦਰਅਸਲ ਹੁਣ ਹਸਨ ਮਾਣਕ ਦੇ ਕੇਸ ਵਿਚ ਫਗਵਾੜਾ ਪੁਲਿਸ ਵੱਲੋਂ ਇਕ ਹੋਰ ਧਾਰਾ ਜੋੜੀ ਗਈ ਹੈ। ਉਨ੍ਹਾਂ ਦੇ ਕੇਸ ਨਾਲ ਬੀਐੱਸ 69 ਦੀ ਧਾਰਾ ਲਗਾ ਦਿੱਤੀ ਗਈ ਹੈ ਯਾਨੀ ਉਸ ‘ਤੇ ਹੁਣ ਮਹਿਲਾ ਨਾਲ ਜਬਰ ਜਨਾਹ ਦੇ ਵੀ ਦੋਸ਼ ਲੱਗੇ ਹਨ।
ਹਸਨ ਮਾਣਕ ਇਕ ਚਰਚਿਤ ਗਾਇਕ ਹਨ। ਉਨ੍ਹਾਂ ਦੇ ਸ਼ੋਅਜ਼ ਲੱਗਦੇ ਰਹਿੰਦੇ ਹਨ। ਉਹ ਵਿਦੇਸ਼ਾਂ ਵਿਚ ਵੀ ਜਾ ਕੇ ਸ਼ੋਅ ਕਰਦੇ ਹਨ ਤੇ ਹੁਣ ਖਬਰ ਹੈ ਕਿ ਹਸਨ ਮਾਣਕ ਨੇ ਵਿਦੇਸ਼ ਵਿਚ ਰਹਿੰਦੀ ਇਕ ਮਹਿਲਾ ਜਸਪ੍ਰੀਤ ਕੌਰ ਜੋ ਕਿ ਇੰਗਲੈਂਡ ਵਾਸੀ ਹੈ ਤੇ ਉਸ ਦਾ ਚੰਗਾ ਕਾਰੋਬਾਰ ਹੈ। ਗਾਇਕ ਹਸਨ ਮਾਣਕ ‘ਤੇ ਉਸ ਨੂੰ ਗੱਲਾਂ ਵਿਚ ਲਾ ਕੇ ਵਿਆਹ ਦਾ ਝਾਂਸਾ ਦੇਣ ਤੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ ਲੱਗੇ ਹਨ। ਬੰਗਾ ਵਿਚ ਜਸਪ੍ਰੀਤ ਕੌਰ ਨਾਲ ਹਸਨ ਮਾਣਕ ਦੇ ਹੋ ਰਹੇ ਵਿਆਹ ਦੌਰਾਨ ਉਸ ਦੀ ਪਹਿਲੀ ਘਰਵਾਲੀ ਜਿਸ ਨਾਲ ਉਸ ਦਾ ਕੇਸ ਚੱਲ ਰਿਹਾ ਹੈ, ਆਉਂਦੀ ਹੈ ਤੇ ਗੱਲ ਵਧਣ ‘ਤੇ ਸਾਰਿਆਂ ਨੂੰ ਥਾਣੇ ਸੱਦਿਆ ਜਾਂਦਾ ਹੈ।
ਇਹ ਵੀ ਪੜ੍ਹੋ : CM ਮਾਨ ਨੇ ਤੜਕੇ 4 ਵਜੇ ਬੱਸ ਸਟੈਂਡ ‘ਤੇ ਕੀਤੀ ਅਚਨਚੇਤ ਚੈਕਿੰਗ, ਹੈਰਾਨ ਰਹਿ ਗਏ ਮੁਲਾਜ਼ਮ
ਵਿਦੇਸ਼ੀ ਮਹਿਲਾ ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਧੋਖੇ ਵਿਚ ਰੱਖਿਆ ਗਿਆ। ਹਸਨ ਮਾਣਕ ਨੇ ਮੈਨੂੰ ਦੱਸਿਆ ਸੀ ਕਿ ਉਹ ਕੁਆਰਾ ਹੈ ਤੇ ਉਸ ਨੇ ਮੇਰੇ ਕੋਲੋਂ ਲੱਖਾਂ ਰੁਪਏ ਵੀ ਲਏ ਹੋਏ ਹਨ। 30 ਮਈ 2025 ਨੂੰ ਇੰਗਲੈਂਡ ਰਹਿ ਰਹੀ ਮਹਿਲਾ ਵੱਲੋਂ ਧੋਖਾਧੜੀ ਦੀ ਸ਼ਿਕਾਇਤ ਹਸਨ ਮਾਣਕ ਖਿਲਾਫ ਦਿੱਤੀ ਗਈ ਸੀ। ਕੇਸ ਲੰਬਾ ਚੱਲਦਾ ਗਿਆ ਤੇ ਨਵੰਬਰ ਵਿਚ ਉਸ ਦੀ ਗ੍ਰਿਫਤਾਰੀ ਹੋਈ ਤੇ ਹੁਣ ਉਹ ਨਿਆਇਕ ਹਿਰਾਸਤ ਵਿਚ ਹਨ। ਲਗਭਗ 15 ਦਿਨ ਪਹਿਲਾਂ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਜਬਰ ਜਨਾਹ ਦੀ ਧਾਰਾ ਵੀ ਜੋੜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























