Six grooms arrived at girls home : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਕੁੜੀ ਨਾਲ ਵਿਆਹ ਕਰਾਉਣ ਲਈ ਵਾਰੀ-ਵਾਰੀ 6 ਲਾੜੇ ਬਾਰਾਤ ਲੈ ਕੇ ਇੱਕੋ ਹੀ ਘਰ ਪਹੁੰਚ ਗਏ ਪਰ ਉਥੇ ਕੁਝ ਅਜਿਹਾ ਹੋਇਆ ਕਿ ਕੁਝ ਘੰਟੇ ਬਾਅਦ ਸਾਰੇ ਥਾਣੇ ਪਹੁੰਚ ਗਏ ਅਤੇ ਪੁਲਿਸ ਤੋਂ ਸ਼ਿਕਾਇਤ ਕਰਕੇ ਮਦਦ ਮੰਗਣ ਲੱਗੇ।
ਸਾਰੇ ਲਾੜਿਆਂ ਨੇ ਪੁਲਿਸ ਨੂੰ ਦੱਸਿਆ ਕਿ ਅਸੀਂ ਅੱਜ ਵਿਆਹ ਕਰਵਾਉਣ ਜਾ ਰਹੇ ਹਾਂ ਪਰ ਜਦੋਂ ਅਸੀਂ ਬਾਰਾਤ ਲੈ ਕੇ ਪਹੁੰਚੇ, ਤਾਂ ਨਾ ਤਾਂ ਲਾੜੀ ਮਿਲੀ ਤੇ ਨਾ ਉਸ ਦੇ ਪਰਿਵਾਰਕ ਮੈਂਬਰ ਅਤੇ ਨਾ ਹੀ ਵਿਆਹ ਕਰਵਾਉਣ ਵਾਲੇ। ਉਸ ਘਰ ਵਿੱਚ ਤਾਲਾ ਲੱਗਾ ਹੋਇਆ ਸੀ। ਲਾੜੇ ਨੇ ਦੱਸਿਆ ਕਿ ਸਾਨੂੰ ਸ਼ਗਨ ਜਨ ਕਲਿਆਣ ਸੇਵਾ ਸੰਮਤੀ ਦਾ ਇਕ ਪਰਚਾ ਮਿਲਿਆ ਸੀ, ਜਿਸ ਵਿਚ ਗਰੀਬ ਲੜਕੀਆਂ ਦਾ ਵਿਆਹ ਕਰਵਾਉਣ ਲਈ ਲਾੜਿਆਂ ਦੀ ਭਾਲ ਕੀਤੀ ਜਾ ਰਹੀ ਸੀ। ਜਦੋਂ ਅਸੀਂ ਭੋਪਾਲ ਵਿੱਚ ਸੰਗਠਨ ਦੇ ਦਫਤਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕੁੜੀ ਦੇਖਣ ਲਈ ਬੁਲਾਇਆ ਅਤੇ ਵਿਆਹ ਦੀ ਗੱਲ ਪੱਕੀ ਹੋਣ ’ਤੇ ਸਾਰਿਆਂ ਕੋਲੋਂ 20-20 ਹਜ਼ਾਰ ਰੁਪਏ ਜਮ੍ਹਾ ਕਰਵਾਏ।
ਇਸ ਤੋਂ ਬਾਅਦ ਸ਼ਾਤਿਰਾਂ ਨੇ ਸਾਰੇ ਪਰਿਵਾਰ ਵਾਲਿਆਂ ਨੂੰ ਵਾਰੀ-ਵਾਰੀ ਆਪਣੇ ਦਫਤਰ ਬੁਲਾਇਆ ਅਤੇ ਸ਼ੁਭ ਮਹੂਰਤ ਦੀ ਗੱਲ ਕਹਿੰਦੇ ਹੋਏ ਵਿਆਹ ਦੀ ਤਰੀਕ ਤੈਅ ਕਰ ਦਿੱਤੀ। ਐਮਪੀ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 6 ਲੜਕਿਆਂ ਨੂੰ 25 ਮਾਰਚ ਦੀ ਤਰੀਕ ਦਿੱਤੀ ਗਈ ਸੀ। ਪਰ ਜਦੋਂ ਲੜਕੇ ਤੈਅ ਮਿਤੀ ’ਤੇ ਜਦੋਂ ਮੁੰਡੇ ਵਾਲੇ ਬਾਰਾਤ ਲੈ ਕੇ ਪਹੁੰਚੇ ਤਾਂ ਉਥੇ ਕੋਈ ਨਹੀਂ ਮਿਲਿਆ।
ਵਿਆਹ ਵਾਲੇ ਘਰ ’ਤੇ ਤਾਲਾ ਦੇਖ ਕੇ ਸਾਰੇ ਮੁੰਡੇ ਵਾਲੇ ਹੈਰਾਨ ਰਹਿ ਗਏ, ਘੰਟਿਆਂ ਤੱਕ ਕੁੜੀ ਵਾਲਿਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਫੋਨ ਨਹੀਂ ਲੱਗਾ। ਇਸ ਤੋਂ ਬਾਅਦ ਲਾੜੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਪੁਲਿਸ ਥਾਣੇ ਵਿੱਚ ਸ਼ਿਕਾਇਤ ਲਈ ਪਹੁੰਚ ਗਏ।
ਕੋਲਾਰ ਥਾਣਾ ਪੁਲਿਸ ਨੇ ਲਾੜਿਆਂ ਦੀ ਸ਼ਿਕਾਇਤ ’ਤੇ ਕਮੇਟੀ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਜਿਸ ਤੋਂ ਬਾਅਦ ਜਾਂਚ ਸ਼ੁਰੂ ਹੋਈ, ਰੋਸ਼ਨੀ ਨਾਮ ਦੀ ਇਕ ਲੜਕੀ ਦਾ ਨਾਮ ਸਾਹਮਣੇ ਆ ਰਿਹਾ ਹੈ, ਜੋ ਧੋਖੇਬਾਜ਼ਾਂ ਨੂੰ ਠੱਗਦੇ ਹੋਏ ਦੁਲਹਨ ਦੀ ਬਣ ਕੇ ਫਰਿਆਦੀਆਂ ਨੂੰ ਠੱਗਦੀ ਹੈ। ਇਸ ਤੋਂ ਇਲਾਵਾ ਰਿੰਕੂ ਅਤੇ ਕੁਲਦੀਪ ਵੀ ਇਸ ਕੇਸ ਵਿੱਚ ਮੁੱਖ ਤੌਰ ’ਤੇ ਸ਼ਾਮਲ ਸਨ। ਪੁਲਿਸ ਅੱਗੇ ਦੀ ਜਾਂਚ ਕਰ ਹੀ ਹੈ।