ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਡਿਸਚਾਰਜ ਹੋਏ ਮਰੀਜ਼ਾਂ ਵਿਚ ਇਕ 33 ਸਾਲ ਦਾ ਜੀਐਮਸੀਐਚ ਦਾ ਨਰਸਿੰਗ ਸਟਾਫ ਅਤੇ 28 ਸਾਲ ਦੀ ਬਾਪੂਧਾਮ ਦੀ ਇਕ ਔਰਤ ਸ਼ਾਮਲ ਹੈ। ਇਨ੍ਹਾਂ ਮਰੀਜ਼ਾਂ ਦੇ ਠੀਕ ਹੋਣ ’ਤੇ ਪੀਜੀਆਈ ਦੇ ਡਾਇਰੈਕਟਰ ਨੇ ਖ਼ੁਸ਼ੀ ਪ੍ਰਗਟਾਈ ਗਈ। ਉਥੇ ਦੋ ਮਹੀਨੇ ਦੀ ਬੱਚੀ ਦੇ ਡਿਸਚਾਰਜ ਹੋਣ ‘ਤੇ ਪ੍ਰੋ. ਜਗਤ ਰਾਮ ਨੇ ਕਾਫ਼ੀ ਖੁਸ਼ੀ ਜਾਹਰ ਕੀਤੀ ਹੈ। ਉਥੇ ਹੀ ਰੈਜੀਡੈਂਟ ਡਾਕਟਰਾਂ ਨੇ ਘਰ ਪੁੱਜਣ ‘ਤੇ ਇਨ੍ਹਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ।
ਦੱਸ ਦੇਈਏ ਕਿ ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੇ ਹੁਣ ਤੱਕ ਕੁਲ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 191 ਤੱਕ ਪਹੁੰਚ ਗਿਆ ਹੈ, ਜਦਕਿ ਸ਼ਹਿਰ ਵਿਚ ਹੁਣ ਤਕ 32 ਮਰੀਜ਼ ਡਿਸਚਾਰਜ ਹੋ ਕੇ ਘਰ ਪਹੁੰਚ ਚੁੱਕੇ ਹਨ। ਬੀਤੇ ਦਿਨ ਵੀ ਚੰਡੀਗੜ੍ਹ ਤੋਂ ਕੋਰੋਨਾ ਦੇ ਦੋ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਇਥੇ ਇਕ 7 ਸਾਲਾ ਬੱਚੇ ਅਤੇ ਇਕ 76 ਸਾਲ ਦੇ ਬਜ਼ੁਰਗ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਦੋ ਮਾਮਲਿਆਂ ਨੂੰ ਮਿਲਾ ਕੇ ਹੁਣ ਚੰਡੀਗੜ੍ਹ ਵਿਚ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 193 ਹੋ ਗਈ ਹੈ। ਇਥੇ ਦੱਸ ਦੇਏ ਕਿ ਚੰਡੀਗੜ੍ਹ ਵਿਚ ਸਿਰਫ ਬਾਪੂਧਾਮ ਕਾਲੋਨੀ ਵਿਚੋਂ ਹੀ ਹੁਣ ਤੱਕ 124 ਮਾਮਲੇ ਸਾਹਮਣੇ ਆਏ ਹਨ।