ਖਨੌਰੀ ਬਾਰਡਰ ‘ਤੇ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਧਰਨੇ ਦੌਰਾਨ ਪਟਿਆਲਾ ਦੇ ਰਹਿਣ ਵਾਲੇ ਕਰਨੈਲ ਸਿੰਘ (50) ਦੀ ਤਬੀਅਤ ਵਿਗੜ ਗਈ ਸੀ। ਹਸਪਤਾਲ ਵਿਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। 15 ਦਿਨ ਤੋਂ ਚੱਲ ਰਹੇ ਅੰਦੋਲਨ ਦੌਰਾਨ ਇਹ 8ਵੀਂ ਮੌਤ ਹੈ। ਇਸ ਵਿਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।
ਕਿਸਾਨ ਅਜੇ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਹੀ ਡਟੇ ਹੋਏ ਹਨ। ਹਰਿਆਣਾ ਵਿਚ ਬਾਰਡਰ ‘ਤੇ ਸੜਕਾਂ ਖੋਲ੍ਹੀਆਂ ਜਾ ਰਹੀਆਂ ਹਨ। ਅੱਜ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਿੱਲੀ ਕੂਚ ‘ਤੇ ਚਰਚਾ ਕਰਨਗੇ। 28 ਫਰਵਰੀ ਨੂੰ ਆਖਰੀ ਫੈਸਲਾ ਲਿਆ ਜਾਵੇਗਾ।
ਕਿਸਾਨ ਮਜ਼ਦੂਰ ਮੋਰਚਾ ਦੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਦੇ ਕੁਝ ਅਧਿਕਾਰੀ ਕਹਿ ਰਹੇ ਹਨ ਕਿ ਹਰਿਆਣ ਪੁਲਿਸ ‘ਤੇ ਐੱਫਆਈਆਰ ਨੂੰ ਲੈ ਕੇ ਕੇਂਦਰ-ਕਿਸਾਨਾਂ ਦੀ ਗੱਲਬਾਤ ਟੁੱਟੀ ਹੈ ਪਰ ਅਜਿਹਾ ਨਹੀਂ ਹੈ। ਗੱਲਬਾਤ ਕਾਂਟ੍ਰੈਕਟ ਬੇਸ ਖੇਤੀ ਦੇ ਪ੍ਰਸਤਾਵ ਤੋਂ ਟੁੱਟੀ ਹੈ, ਅਸੀਂ MSP ਗਾਰੰਟੀ ਕਾਨੂੰਨ ਮੰਗ ਰਹੇ ਹਾਂ। ਇਸੇ ਕਾਰਨ ਗੱਲਬਾਤ ਵਿਚ ਅੜਿੱਕਾ ਪਿਆ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਵਿਚਾਲੇ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, 28 ਤੇ 29 ਫਰਵਰੀ ਨੂੰ ਬੰਦ ਕੀਤੀਆਂ ਇੰਟਰਨੈੱਟ ਸੇਵਾਵਾਂ
ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਬੀਤੇ ਦਿਨ ਉਨ੍ਹਾਂ ਦੇ ਅੰਦੋਲਨ ਨੂੰ ਪੂਰੇ ਦੇਸ਼ ਵਿਚ ਸਮਰਥਨ ਮਿਲਿਆ ਹੈ। ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਆਦਿਵਾਸੀਆਂ ਨੇ ਕਿਸਾਨਾਂ ਦਾ ਸਮਰਥਨ ਦਿੱਤਾ। ਲਗਭਗ 45 ਜ਼ਿਲ੍ਹਿਆਂ ਵਿਚ ਐੱਸਡੀਐੱਮ ਤੇ ਕਲੈਕਟਰਾਂ ਨੂੰ ਮੰਗ ਪੱਤਰ ਦਿੱਤਾ ਹੈ ਤੇ ਕਿਹਾ ਹੈ ਕਿ ਅਸੀਂ ਨਾਨ-ਕਮਿਊਨਿਸਟ ਹੈ। ਇੰਨਾ ਵੱਡਾ ਸੰਗਠਨ ਪਹਿਲੀ ਵਾਰ ਸਾਡੇ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ। ਸ਼ੁਭਕਰਨ ਮੌਤ ਮਾਮਲੇ ਵਿਚ ਪੰਜਾਬ ਪੁਲਿਸ ਨੇ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ। ਅਸੀਂ ਹਰਿਆਣਾ ਪੁਲਿਸ ‘ਤੇ ਕਾਰਵਾਈ ਦੀ ਮੰਗ ਕਰ ਰਹੇ ਹਾਂ।