ਫਾਜ਼ਿਲਕਾ ਜ਼ਿਲ੍ਹੇ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਪੁਲਿਸ ਨੇ ਜਲਾਲਾਬਾਦ ਇਲਾਕੇ ਵਿਚ ਬਾਈਕ ਸਵਾਰ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਕੋਲੋਂ 2 ਕਿਲੋ ਹੈਰੋਇਨ, 7 ਪਿਸਤੌਲਾਂ ਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਫੜੀ ਗਈ ਖੇਪ ਪਾਕਿਸਤਾਨ ਤੋਂ ਆਈ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਤੇ ਪੁੱਛਗਿਛ ਕੀਤੀ ਜਾਵੇਗੀ। ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਸਟੇਟ ਸਪੈਸ਼ਲ ਸੈੱਲ ਥਾਣੇ ਦੇ ਇੰਚਾਰਜ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਆਪਣੀ ਕਾਰਵਾਈ ਦੌਰਾਨ ਜਲਾਲਾਬਾਦ ਦੇ ਇਲਾਕੇ ਵਿਚ ਬਾਈਕ ਸਵਾਰ ਗੁਰਨਾਮ ਸਿੰਘ ਵਾਸੀ ਝੁੱਗੇ ਕਿਸ਼ੋਰ ਮਮਦੋਟ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ ਹੈਰੋਇਨ ਤੇ 3 ਪਿਸੌਤਲਾਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਦੀ ਨਿਸ਼ਾਨਦੇਹੀ ‘ਤੇ ਹੁਣ ਪੁਲਿਸ ਨੇ ਬਾਰਡਰ ਨੇੜੇ ਚਾਰ ਹੋਰ ਪਿਸਤੌਲਾਂ ਬਰਾਮਦ ਕੀਤੀਆਂ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਨੂੰ ਮਾਈਨਿੰਗ ਅਧਿਕਾਰੀ ਦੇ ਫਲੈਟ ‘ਚੋਂ ਮਿਲੇ 4.27 ਕਰੋੜ ਰੁ., ਨੋਟ ਗਿਣਨ ਲਈ ਲਿਆਉਣੀਆਂ ਪਈਆਂ ਮਸ਼ੀਨਾਂ
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿਚ ਕੁੱਲ 2 ਕਿਲੋ ਹੈਰੋਇਨ ਤੇ 7 ਪਿਸਤੌਲਾਂ ਬਰਾਮਦ ਹੋਈਆਂ ਹਨ। ਮੁਲਜ਼ਮ ਖਿਲਾਫ ਪਹਿਲਾਂ ਵੀ NDPS ਐਕਟ ਦੇ ਮੁਕੱਦਮੇ ਦਰਜ ਹਨ। ਰਿਮਾਂਡ ਹਾਸਲ ਕਰਕੇ ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























