ਫਿਰੋਜ਼ਪੁਰ ‘ਚ ANTF ਨੇ ਇੱਕ ਤਸਕਰ ਨੂੰ 50 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਦੋਂ ਏਐਨਟੀਐਫ ਨੇ ਕਾਰਵਾਈ ਕੀਤੀ ਤਾਂ ਤਸਕਰ ਇੱਕ ਕਾਰ ਵਿੱਚ ਹੈਰੋਇਨ ਲੈ ਕੇ ਜਾ ਰਿਹਾ ਸੀ। ਦੋਸ਼ੀ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਸ਼ੇਰਾਵਾਲੀ ਛੰਨਾ, ਕਪੂਰਥਲਾ ਦਾ ਰਹਿਣ ਵਾਲਾ ਹੈ।
ਜਾਣਕਾਰੀ ਮੁਤਾਬਕ ਏਐਨਟੀਐਫ ਸੰਦੀਪ ਸਿੰਘ ਦਾ ਪਿੱਛਾ ਕਰ ਰਹੀ ਸੀ। ਲੁਕਣ ਲਈ ਦੋਸ਼ੀ ਮਮਦੋਟ ਦੇ ਪਿੰਡ ਗਜ਼ਨੀਵਾਲਾ ਵੱਲ ਮੁੜਿਆ। ਏਐਨਟੀਐਫ ਨੇ ਉਸਨੂੰ ਮਮਦੋਟ ਦੇ ਪਿੰਡ ਰਾਉਕੇ ਹਿਠਾੜ ਵਿੱਚ ਘੇਰ ਲਿਆ ਅਤੇ ਗੋਲੀਬਾਰੀ ਤੋਂ ਬਾਅਦ, ਉਸਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਅੱਧੀਂ ਰਾਤੀਂ ਫੜਿਆ ਬਟਾਲਾ SDM, ਸਰਕਾਰੀ ਰਿਹਾਇਸ਼ ‘ਤੇ ਮਾਰਿਆ ਛਾਪਾ, ਜਾਣੋ ਪੂਰਾ ਮਾਮਲਾ
ਦੱਸਿਆ ਜਾ ਰਿਹਾ ਹੈ ਕਿ ਇਸ ਡਰੱਗ ਦੀ ਕੀਮਤ 250 ਕਰੋੜ ਰੁਪਏ ਤੋਂ ਵੱਧ ਹੈ। ਉਥੇ ਹੀ ਗ੍ਰਿਫ਼ਤਾਰ ਕੀਤਾ ਗਿਆ ਤਸਕਰ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਨਾਮਜ਼ਦ ਹੈ।
ਵੀਡੀਓ ਲਈ ਕਲਿੱਕ ਕਰੋ -:
























