Social Distancing Dining Plan: ਕੋਰੋਨਾ ਵਾਇਰਸ ਦਾ ਖਾਤਮਾ ਕਰਨ ਲਈ ਸਾਰੇ ਦੇਸ਼ਾਂ ਵਿੱਚ ਸੋਸ਼ਲ ਡਿਸਟੇਸਿੰਗ ਨੂੰ ਧਿਆਨ ਵਿੱਚ ਰੱਖ ਕੇ ਉਸਦੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ। ਸੋਸ਼ਲ ਡਿਸਟੈਸਿੰਗ ਨੂੰ ਧਿਆਨ ‘ਚ ਰੱਖਦੇ ਹੋਏ ਅਮਰੀਕਾ ਦੇ ਸ਼ਰਾਬੀਆਂ ਨੇ ਆਪਣੀ ਸਹੂਲਤ ਅਤੇ ਕਾਨੂੰਨ ਦੀ ਪਾਲਣਾ ਲਈ ਨਵੀਂ ਤਰਕੀਬ ਲਾ ਲਈ ਹੈ। ਸ਼ਰਾਬੀ ਹੋਣ ਮਗਰੋਂ ਜਾਗੇ ਮੋਹ ਪਿਆਰ ਕਾਰਨ ਬੰਦੇ ਇੱਕ ਦੂਜੇ ਦੇ ਨੇੜੇ ਆਉਂਦੇ ਹਨ, ਇਸ ਲਈ ਸਮਾਜਿਕ ਦੂਰੀ ਦੇ ਨੇਮ ਦੀ ਉਲੰਘਣਾ ਹੁੰਦੀ ਸੀ। ਪਰ ਹੁਣ ਸ਼ਰਾਬੀਆਂ ਨੇ ਅਜਿਹਾ ਜੁਗਾੜ ਲਾ ਲਿਆ ਹੈ, ਜਿਸ ਨਾਲ ਸਮਾਜਕ ਦੂਰੀ ਦੀ ਪਾਲਣਾ ਆਪਣੇ ਆਪ ਹੀ ਹੋਵੇਗੀ। ਬਾਰ ਮੁਤਾਬਕ ਉਨ੍ਹਾਂ ਅਜਿਹੇ 10 ਵਾਕਰ ਮੇਜ਼ ਹੀ ਖਰੀਦੇ ਹਨ ਅਤੇ ਹੌਲੀ-ਹੌਲੀ ਉਹ 50 ਟੇਬਲ ਖਰੀਦਣਗੇ। ਤਾਲਾਬੰਦੀ ਕਾਰਨ ਘਰਾਂ ਵਿੱਚ ਰਹਿ ਕੇ ਅੱਕ ਚੁੱਕੇ ਲੋਕਾਂ ਨੂੰ ਬਾਰ ਮਾਲਕ ਇਸ ਜੁਗਤ ਨਾਲ ਥੋੜ੍ਹੀ ਖ਼ੁਸ਼ੀ ਪਹੁੰਚਾਉਣਾ ਚਾਹੁੰਦੇ।

Fish Tales Bar
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .