ਪਟਿਆਲਾ ਦੇ ਮੈਣ ਰੋਡ ਸਥਿਤ ਹਾਈਵੇ ‘ਤੇ ਦੇਰ ਰਾਤ ਤੇਜ਼ ਰਫਤਾਰ ਕਾਰ ਦਾ ਸੰਤੁਲਨ ਵਿਗੜਨ ਦੇ ਬਾਅਦ ਬਿਜਲੀ ਟਰਾਂਸਫਾਰਮਰ ਨਾਲ ਟਕਰਾ ਗਈ। ਕਾਰ ਦੀ ਸਪੀਡ ਇੰਨੀ ਤੇਜ਼ ਸੀ ਕਿ ਗੱਡੀ ਦੇ ਪਰਖੱਚੇ ਉਡ ਗਏ। ਹਾਦਸੇ ਵਿਚ ਫੌਜੀ ਦੀ ਮੌਤ ਹੋ ਗਈ ਜਦੋਂ ਕਿ ਉਸ ਦੇ ਨਾਲ ਬੈਠਾ ਨੌਜਵਾਨ ਤੇ ਪਿੱਛੇ ਦੀ ਸੀਟ ‘ਤੇ ਬੈਠੇ ਦੋ ਹੋਰ ਨੌਜਵਾਨ ਜ਼ਖਮੀ ਹੋ ਗਏ।
ਸਾਰੇ ਨੌਜਵਾਨ ਸ਼ੇਰਮਾਜਰਾ ਦੇ ਰਹਿਣ ਵਾਲੇ ਸਨ ਤੇ ਮ੍ਰਿਤਕ ਦੀ ਪਛਾਣ ਮਨਿੰਦਰ ਸਿੰਘ 22 ਸਾਲ ਵਜੋਂ ਹੋਈ ਹੈ ਜੋ ਗੱਡੀ ਚਲਾ ਰਿਹਾ ਸੀ। ਮਨਿੰਦਰ ਦੇ ਨਾਲ ਬੈਠਾ 28 ਸਾਲ ਦਾ ਗੁਰਵਿੰਦਰ ਸਿੰਘ ਜ਼ਖਮੀ ਹੈ। ਘਟਨਾ ਦੇ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਹਾਦਸਾ ਦੇਰ ਰਾਤ 9 ਤੋਂ 10 ਵਜੇ ਦਰਮਿਆਨ ਵਾਪਰਿਆ। ਪੋਸਟਮਾਰਟਮ ਦੇ ਬਾਅਦ ਦੇਹ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਫੌਜ ਤੋਂ ਛੁੱਟੀ ‘ਤੇ ਆਇਆ ਸੀ ਜੋ ਆਪਣੀ ਕਾਰ ਵਿਚ ਹੋਰ ਦੋਸਤਾਂ ਦੇ ਨਾਲ ਪਟਿਆਲਾ ਵਲ ਆਇਆ ਸੀ। ਉਥੋਂ ਪਰਤਦੇ ਸਮੇਂ ਮਨਿੰਦਰ ਸਿੰਘ ਕਾਰ ਚਲਾਉਣ ਲੱਗਾ ਤੇ ਸਪੀਡ 150 ਦੇ ਕਰੀਬ ਕਰ ਦਿੱਤੀ। ਇਸ ਦੌਰਾਨ ਮੈਣ ਚੌਕ ਨੇੜੇ ਕਾਰ ਦਾ ਸੰਤੁਲਨ ਵਿਗੜਨ ਦੇ ਬਾਅਦ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਮੇਅਰ ਚੋਣਾਂ ਤੋਂ ਪਹਿਲਾਂ AAP ਕੌਂਸਲਰ ਨੇ ਫੜਿਆ ‘ਕਮਲ ਦਾ ਪੱਲਾ’, BJP ‘ਚ ਸ਼ਾਮਿਲ ਹੋਏ ਲਖਬੀਰ ਸਿੰਘ ਬਿੱਲੂ
ਹਾਦਸਾ ਇੰਨਾ ਭਿਆਨਕ ਸੀ ਕਿ ਡਰਾਈਵਿੰਗ ਕਰ ਰਹੇ ਮਨਿੰਦਰ ਸਿੰਘ ਦਾ ਚਿਹਰਾ ਪੂਰੀ ਤਰ੍ਹਾਂ ਵਿਗੜ ਗਿਆ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਪਿਛਲੀ ਸੀਟ ‘ਤੇ ਬੈਠੇ ਦੋਵੇਂ ਨੌਜਵਾਨ ਵਾਲ-ਵਾਲ ਬਚ ਗਏ। ਡਕਾਲਾ ਪੁਲਿਸ ਚੌਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਕਿਹਾ ਕਿ ਤੇਜ਼ ਰਫਤਾਰ ਕਾਰਨ ਇਹ ਐਕਸੀਡੈਂਟ ਹੋਇਆ ਹੈ। ਇਸ ਮਾਮਲੇ ਵਿਚ ਧਾਰਾ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਦੇ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ –