ਪੰਜਾਬ ‘ਚ ਬਸੰਤ ਪੰਚਮੀ ਕਰਕੇ ਹਰ ਥਾਂ ਪਤੰਗਾਂ ਉਡ ਰਹੀਆਂ ਹਨ। ਨੌਜਵਾਨ ਪਤੰਗਾਂ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ, ਜੋ ਕਿ ਕਾਫੀ ਖਤਰਨਾਕ ਹਨ। ਕਈ ਥਾਵਾਂ ‘ਤੇ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਸਮਰਾਲਾ ਦੇ ਪਿੰਡ ਰੋਹਲੇ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 15 ਸਾਲਾ ਦਾ ਨੌਜਵਾਨ ਚਾਈਨਾ ਡੋਰ ਦੀ ਚਪੇਟ ਵਿਚ ਆ ਗਿਆ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖਬਰ, ਖਾਲੜਾ ਦੇ ਨੌਜਵਾਨ ਦੀ ਸੜਕ ਹਾ/ਦਸੇ ‘ਚ ਮੌ/ਤ
ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਤਰਨਜੋਤ ਸਿੰਘ ਦੀ ਮੌਤ ਹੋ ਗਈ ਹੈ, ਜਦੋਂ ਕਿ ਉਸ ਦਾ ਦੋਸਤ ਵੀ ਗੰਭੀਰ ਦੱਸਿਆ ਜਾ ਰਿਹਾ ਹੈ। ਜਖਮੀ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਸਕੂਲ ਤੋਂ ਮੋਟਰਸਾਈਕਲ ‘ਤੇ ਘਰ ਜਾ ਰਹੇ ਸਨ। ਉਦੋਂ ਹੀ ਚਾਈਨਾ ਡੋਰ ਤਰਨਜੋਤ ਦੇ ਗਲੇ ਵਿਚ ਫਸ ਗਈ ਤੇ ਉਸ ਦਾ ਗਲਾ ਵੱਢਿਆ ਗਿਆ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਇਸੇ ਤਰ੍ਹਾਂ ਦੀ ਦੂਜੀ ਘਟਨਾ ਤਹਿਤ ਇੱਕ ਨੌਜਵਾਨ ਜੋ ਕਿ ਹੇਡੋ ਪਿੰਡ ਦਾ ਸੀ, ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ ਤੇ ਉਸ ਦੀ ਉਂਗਲੀ ਵੱਢੀ ਗਈ।
























