ਹਰਿਆਣਾ ਬੀਜੇਪੀ ਨੇਤਾ ਅਤੇ ਟਿਕ-ਟਾਕ ਸਟਾਰ ਸੋਨਾਲੀ ਫੋਗਾਟ ਦਾ ਜਲਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਫਾਰਮ ਹਾਊਸ ਤੋਂ ਰਿਸ਼ੀ ਨਗਰ ਸ਼ਮਸ਼ਾਨਘਾਟ ਲਿਆਂਦਾ ਗਿਆ ਹੈ।
ਅੰਤਿਮ ਯਾਤਰਾ ਦੌਰਾਨ ਸੋਨਾਲੀ ਦੀ ਇਕਲੌਤੀ ਬੇਟੀ ਯਸ਼ੋਧਰਾ ਨੇ ਉਨ੍ਹਾਂ ਦੇ ਸਰੀਰ ਨੂੰ ਮੋਢਾ ਦਿੱਤਾ। ਸਤਿਕਾਰ ਵਜੋਂ ਉਨ੍ਹਾਂ ਦੇ ਸਰੀਰ ‘ਤੇ ਭਾਜਪਾ ਦਾ ਝੰਡਾ ਲਗਾਇਆ ਗਿਆ। ਸਵੇਰੇ ਕਰੀਬ 10.15 ਵਜੇ ਸੋਨਾਲੀ ਦੇ ਸਰੀਰ ਨੂੰ ਅੰਤਿਮ ਦਰਸ਼ਨਾਂ ਲਈ ਉਸ ਦੇ ਫਾਰਮ ਹਾਊਸ ਲਿਆਂਦਾ ਗਿਆ। ਇਹ ਫਾਰਮ ਹਾਊਸ ਹਿਸਾਰ-ਸਿਰਸਾ ਨੈਸ਼ਨਲ ਹਾਈਵੇ ‘ਤੇ ਹਿਸਾਰ ਤੋਂ 10 ਕਿਲੋਮੀਟਰ ਦੂਰ ਹੈ। ਸੋਨਾਲੀ 23 ਅਗਸਤ ਦੀ ਸਵੇਰ ਨੂੰ ਗੋਆ ਦੇ ਇੱਕ ਰਿਜੋਰਟ ਵਿੱਚ ਮ੍ਰਿਤਕ ਪਾਈ ਗਈ ਸੀ। ਪੋਸਟਮਾਰਟਮ ‘ਚ ਉਸ ਦੇ ਸਰੀਰ ‘ਤੇ ਕੱਟੇ ਹੋਏ ਨਿਸ਼ਾਨ ਮਿਲੇ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਉਸ ਦੇ ਪੀਏ ਸੁਧੀਰ ਸਾਂਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਆ ਪੁਲਸ ਸ਼ੁੱਕਰਵਾਰ ਨੂੰ ਸੁਧੀਰ ਅਤੇ ਸੁਖਵਿੰਦਰ ਨੂੰ ਅਦਾਲਤ ‘ਚ ਪੇਸ਼ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਸੋਨਾਲੀ ਦੇ ਜੇਠ ਕੁਲਦੀਪ ਨੇ ਸੁਧੀਰ ਸਾਂਗਵਾਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਕੁਲਦੀਪ ਨੇ ਦੱਸਿਆ ਕਿ ਸੁਧੀਰ ਨੇ ਸੋਨਾਲੀ ਨੂੰ ਆਪਣੀ ਪਤਨੀ ਦੱਸ ਕੇ ਗੁਰੂਗ੍ਰਾਮ ‘ਚ ਕਿਰਾਏ ‘ਤੇ ਫਲੈਟ ਲੈਣ ਲਈ ਕਿਹਾ ਸੀ। ਹਰਿਆਣਾ ਦੇ ਸੀਐਮ ਮਨੋਹਰ ਲਾਲ ਨੇ ਕਿਹਾ ਹੈ ਕਿ ਜੇਕਰ ਸੋਨਾਲੀ ਦਾ ਪਰਿਵਾਰ ਲਿਖਤੀ ਰੂਪ ਵਿੱਚ ਮੰਗ ਕਰਦਾ ਹੈ ਤਾਂ ਸੂਬਾ ਸਰਕਾਰ ਉਸਦੀ ਮੌਤ ਦੀ ਸੀਬੀਆਈ ਜਾਂਚ ਜ਼ਰੂਰ ਕਰਵਾਏਗੀ। ਸਰਕਾਰ ਨੂੰ ਜਾਂਚ ਕਰਵਾਉਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਸੋਨਾਲੀ ਦਾ ਪਰਿਵਾਰ ਪਹਿਲੇ ਦਿਨ ਤੋਂ ਹੀ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ। ਪਰਿਵਾਰ ਨੇ ਕਿਹਾ ਹੈ ਕਿ ਉਹ ਗੋਆ ਪੁਲਿਸ ਦੀ ਜਾਂਚ ‘ਤੇ ਵਿਸ਼ਵਾਸ ਨਹੀਂ ਕਰਦਾ ਹੈ।