SpaceX launching: ਏਲਨ ਮਸਕ ਦੀ ਨਿੱਜੀ ਰਾਕੇਟ ਕੰਪਨੀ ਸਪੇਸਐਕਸ ਵੱਲੋਂ ਇੱਕ ਵਾਰ ਫੇਰ ਪੁਲਾੜ ਪ੍ਰੀਖਣ ਲਈ ਡਰੈਗਨ ਕੈਪਸੂਲ ਤਿਆਰ ਕੀਤਾ ਗਿਆ ਹੈ ਜਿਸ ‘ਚ ਪਾਇਲਟ ਡਗ ਹਰਲੀ ਤੇ ਬਾਬ ਬੈਂਕਨ ਜਾਣਗੇ। ਬੁਧਵਾਰ ਨੂੰ ਇਸ ਨੂੰ ਲਾਂਚ ਕੀਤਾ ਜਾਣਾ ਸੀ ਪਰ ਮਹਿਜ਼ 17 ਮਿੰਟ ਪਹਿਲੇ ਇਸਨੂੰ ਟਾਲ ਦਿੱਤਾ ਗਿਆ। ਕੈਨੇਡੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੋਂ 9 ਸਾਲ ਮਗਰੋਂ ਨਾਸਾ ਅਮਰੀਕੀ ਸਰਜਮੀ ਤੋਂ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਭੇਜਣ ਲਈ ਤਿਆਰੀ ਕਰ ਰਹੇ ਹਨ। ਇਹ ਲਾਂਚ ਦੁਪਹਿਰ 3 : 22 ਮਿੰਟ ‘ਤੇ ਹੋਣਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਨਿੱਜੀ ਕੰਪਨੀ ਪੁਲਾੜ ਯਾਤਰੀਆਂ ਨੂੰ ਪੁਲਾੜ ‘ਚ ਲੈਕੇ ਜਾਏਗੀ। ਇਸ ‘ਚ ਖਾਸ ਗੱਲ ਇਹ ਰਹੀ ਕਿ ਇਸ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਪਰਾਸ਼ਟਰਪਤੀ ਮਾਈਕ ਪੈਂਸ ਕੈਨੇਡੀ ਸਪੇਸ ਸੈਂਟਰ ਆਏ ਸਨ।
ਲਾਂਚਿੰਗ ਟਲਣ ਤੋਂ ਪਹਿਲਾਂ ਨਾਸਾ ਦੀ ਕਮਰਸ਼ੀਅਲ ਕ੍ਰੂ ਪ੍ਰੋਗਰਾਮ ਮੈਨੇਜਰ ਕੈਥਰੀਨ ਲਯੂਡਸਰ ਨੇ ਇਸ ਸਬੰਧੀ ਦੱਸਿਆ ਕਿ ਮੌਸਮ ਤੋਂ ਇਲਾਵਾ ਸਾਰੀਆਂ ਤਿਆਰੀਆਂ ਸਹੀ ਚੱਲ ਰਹੀਆਂ ਹਨ। ਮੌਸਮ ਦਾ ਸਾਥ ਸਹੀ ਰਹਿਣ ‘ਤੇ ਫਾਲਕਨ 9 ਰਾਕੇਟ ਰਾਹੀਂ ਸੰਚਾਲਨ ਕ੍ਰੂ ਡ੍ਰੈਗਨ ਸਪੇਸਕ੍ਰਾਫਟ ਮਾਧਿਅਮ ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ‘ਚ ਭੇਜਿਆ ਗਿਆ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .