ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਉਨ੍ਹਾਂ ਦੇ ਸੰਘਰਸ਼ ਦਾ ਅੱਜ 28ਵਾਂ ਦਿਨ ਹੈ। ਇਸ ਅੰਦੋਲਨ ਦਰਮਿਆਨ ਬਹੁਤ ਸਾਰੇ ਕਿਸਾਨ ਸ਼ਹੀਦ ਵੀ ਹੋਏ ਹਨ ਤੇ ਨਾਲ ਹੀ ਕਈ ਜ਼ਖਮੀ ਵੀ ਹੋਏ ਹਨ। ਅੱਜ ਪੰਜਾਬ ਵਿਧਾਨ ਸਭਾ ਦੇ ਸਦਨ ਵਿਚ ਕਿਸਾਨੀ ਅੰਦੋਲਨ ਦਾ ਵੀ ਮੁੱਦਾ ਉਠਿਆ। ਇਸ ਸੰਘਰਸ਼ ‘ਛ ਪੁਲਿਸ ਨਾਲ ਝੜਪ ਦਰਮਿਆਨ ਬੀਤੇ ਦਿਨੀਂ 10ਵੀਂ ਜਮਾਤ ‘ਚ ਪੜ੍ਹਦੇ ਬੱਚੇ ਦੀ ਬਾਂਹ ‘ਚੋਂ ਗੋਲੀ ਲੰਘ ਗਈ ਸੀ।
ਬੱਚੇ ਲਈ ਪੰਜਾਬ ਵਿਧਾਨ ਸਭਾ ਦੇ ਸਦਨ ਅੰਦਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬੱਚੇ ਦੇ ਇਲਾਜ ਲਈ ਆਪਣੀ ਇਕ ਮਹੀਨੇ ਦੀ ਤਨਖ਼ਾਹ ਦੇਣਗੇ। ਨਾਲ ਹੀ ਉਨ੍ਹਾਂ ਨੇ ਸਦਨ ਅੰਦਰ ਬਾਕੀ ਵਿਧਾਇਕਾਂ ਤੇ ਮੈਂਬਰਾਂ ਨੂੰ ਵੀ ਬੱਚੇ ਦੀ ਮਦਦ ਕਰਨ ਲਈ ਅਪੀਲ ਕੀਤੀ।
ਇਹ ਵੀ ਪੜ੍ਹੋ : PM ਮੋਦੀ ਨੇ ਦਵਾਰਕਾ ਐਕਸਪ੍ਰੈਸਵੇਅ ਦਾ ਕੀਤਾ ਉਦਘਾਟਨ, ਕਿਹਾ- ਮੈਂ ਨਾ ਤਾਂ ਮਾਮੂਲੀ ਸੁਪਨੇ ਵੇਖਦਾ ਹਾਂ ਤੇ ਨਾ ਹੀ…
ਸਪੀਕਰ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਇਹ ਗਰੀਬ ਪਰਿਵਾਰ ਦਾ ਬੱਚਾ ਹੈ। ਬੱਚੇ ਦੇ ਪਿਤਾ ਕੋਲ ਮਹਿਜ਼ ਡੇਢ ਕਿੱਲੇ ਜ਼ਮੀਨ ਹੈ। ਸੰਧਵਾਂ ਨੇ ਕਿਹਾ ਕਿ ਗੋਲੀ ਲੱਗਣ ਕਾਰਨ ਬੱਚੇ ਦੇ ਹੱਥ ਦੀਆਂ ਉਂਗਲਾਂ ‘ਚ ਵੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਨੂੰ ਬੱਚੇ ਨੂੰ ਅਮਨਦੀਪ ਹਸਪਤਾਲ ਦਾਖ਼ਲ ਕਰਾਉਣ ਲਈ ਕਿਹਾ ਹੈ। ਇਸ ਲਈ ਮੇਰੀ ਸਾਰੇ ਵਿਧਾਇਕਾਂ ਤੇ ਮੈਂਬਰਾਂ ਨੂੰ ਅਪੀਲ ਹੈ ਕਿ ਬੱਚੇ ਦੀ ਜਿੰਨੀ ਹੋ ਸਕੇ ਮਦਦ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: