1 ਨਵੰਬਰ ਯਾਨੀ ਭਲਕੇ ਕਰਵਾ ਚੌਥ ਦਾ ਤਿਓਹਾਰ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਔਰਤਾਂ ਇਹ ਵਰਤ ਨਿਰਜਲਾ ਕਰਦੀਆਂ ਹਨ ਤੇ ਰਾਤ ਨੂੰ ਚੰਦਰਮਾ ਚੜ੍ਹਨ ਤੋਂ ਬਾਅਦ ਪਾਣੀ ਪੀ ਕੇ ਵਰਤ ਦੀ ਸਮਾਪਤੀ ਕਰਦੀਆਂ ਹਨ। ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਇਹ ਵਰਤ ਰੱਖਦੀਆਂ ਹਨ ਤੇ ਇਸ ਦਿਨ ਔਰਤਾਂ ਕਾਫੀ ਸ਼ਿੰਗਾਰ ਵੀ ਕਰਦੀਆਂ ਹਨ।
ਕਰਵਾ ਚੌਥ ਮੌਕੇ ਬਾਜ਼ਾਰਾਂ ਦੀ ਰੌਣਕ ਵੀ ਦੇਖਦੇ ਬਣਦੀ ਹੈ। ਇਸ ਦਿਨ ਸਭ ਤੋਂ ਜ਼ਿਆਦਾ ਭੀੜ ਪਾਰਲਰਾਂ ਵਿਚ ਦੇਖਣ ਨੂੰ ਮਿਲਦੀ ਹੈ। ਜਿਥੇ ਔਰਤਾਂ ਆਪਣੇ ਪਤੀ ਲਈ ਸਜ-ਸੰਵਰ ਕੇ ਤਿਆਰ ਹੁੰਦੀਆਂ ਹਨ। ਇਨ੍ਹਾਂ ਸਭ ਤੇ ਦਰਮਿਆਨ ਸੋਸ਼ਲ ਮੀਡੀਆ ‘ਤੇ ਇਕ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਲੁਧਿਆਣਾ ਦੇ ਆਪ ਆਗੂਆਂ ਵੱਲੋਂ ਔਰਤਾਂ ਲਈ ਖਾਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮਨਪ੍ਰੀਤ ਸਿੰਘ ਬਾਦਲ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ, ਦਿੱਤੀ ਮੌਕੇ ‘ਤੇ ਜ਼ਮਾਨਤ
ਮਿਲੀ ਜਾਣਕਾਰੀ ਮੁਤਾਬਕ ਇਹ ਕੈਂਪ ‘ਆਪ’ ਆਗੂ ਨਰਿੰਦਰ ਸਿੰਘ ਮੱਕੜ ਵੱਲੋਂ ਆਯੋਜਿਤ ਕੀਤਾ ਗਿਆ ਹੈ। ਜਾਰੀ ਪੋਸਟਰ ਵਿਚ ਲਿਖਿਆ ਗਿਆ ਹੈ ਕਿ 30 ਤੇ 31 ਅਕਤੂਬਰ ਨੂੰ ਔਰਤਾਂ ਮੁਫਤ ਹੇਅਰ ਕਲਰ ਕਰਵਾ ਸਕਦੀਆਂ ਹਨ। ਇਸ ਲਈ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਰੱਖਿਆ ਗਿਆ ਹੈ ਤਾਂ ਜੋ ਵਿਆਹੁਤਾ ਔਰਤਾਂ ਇਸ ਦਾ ਫਾਇਦਾ ਚੁੱਕ ਸਕਣ।
ਵੀਡੀਓ ਲਈ ਕਲਿੱਕ ਕਰੋ : –