ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗੇ ਲਗਾਉਣ ਵਾਲੇ ਕਿਸਾਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਜੁਰਮਾਨੇ ਵੀ ਲਗਾਏ ਜਾ ਰਹੇ ਹਨ। ਪਰਾਲੀ ਨੂੰ ਅੱਗ ਲਾਉਣ ਨਾਲ ਇਕ ਤਾਂ ਵਾਤਾਵਰਣ ਦੂਸ਼ਿਤ ਹੁੰਦਾ ਹੈ ਦੂਜੇ ਪਾਸੇ ਕਈ ਜਾਨਾਂ ਨੂੰ ਨੁਕਸਾਨ ਵੀ ਪਹੁੰਚਦਾ ਹੈ।
ਇਸ ਦੇ ਉਲਟ ਪੰਜਾਬ ਦੇ ਕਈ ਕਿਸਾਨਾਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਸੰਭਾਲਣ ਦੀ ਵੱਡੀ ਚੁਣੌਤੀ ਨੂੰ ਹੱਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹੀ ਹੀ ਇਕ ਪਹਿਲ ਗੁਰਦਾਸਪੁਰ ਦੇ ਇਕ ਨੌਜਵਾਨ ਪਰਮਿੰਦਰ ਸਿੰਘ ਵੱਲੋਂ ਕੀਤੀ ਗਈ ਹੈ। ਉਕਤ ਨੌਜਵਾਨ ਇਕ ਆਟੋਮੋਬਾਈਲ ਵਰਕਸ਼ਾਪ ਦਾ ਮਾਲਕ ਤੇ ਇੰਜੀਨੀਅਰ ਹੈ ਜਿਥੇ ਕਈ ਸਾਲਾਂ ਦੀ ਸਖਤ ਮਿਹਨਤ ਦੇ ਬਾਅਦ ਉਸ ਨੇ ਪਰਾਲੀ ਨੂੰ ਪ੍ਰੋਸੈੱਸ ਕਰਕੇ ਵੱਖ-ਵੱਖ ਤਰ੍ਹਾਂ ਦੇ ਉਤਪਾਦ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪਰਮਿੰਦਰ ਸਿੰਘ ਨੇ ਕਿਹਾ ਕਿ ਇਸ ਪਹਿਲ ਨਾਲ ਜਿਥੇ ਮਿੱਟੀ ਹਵਾ ਤੇ ਪਾਣੀਦੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇਗਾ ਉਥੇ ਸੂਬਾ ਸਰਕਾਰ ਤੇ ਕਿਸਾਨਾਂ ਨੂੰ ਵੀ ਫਾਇਦਾ ਹੋਵਗ ਕਿਉਂਕਿ ਪਰਾਲੀ ਜੋ ਅੱਜ ਕਿਸਾਨਾਂ ਲਈ ਸਮੱਸਿਆ ਬਣ ਗਈ ਹੈ, ਆਮਦਨ ਦਾ ਚੰਗਾ ਸਰੋਤ ਬਣ ਜਾਵੇਗੀ।
ਉਨ੍ਹਾਂ ਨੇ ਪਿਛਲੇ 5 ਸਾਲਾਂ ਵਿਚ ਪੂਰੀ ਲਗਨ ਨਾਲ ਕੰਮ ਕੀਤਾ ਹੈ ਤੇ ਬਚੀ ਹੋਈ ਪਰਾਲੀ ਦਾ ਇਸਤੇਮਾਲ ਕਰਕੇ ਆਪਣੇ ਪੱਧਰ ‘ਤੇ ਕਈ ਚੀਜ਼ਾਂ ਬਣਾਈਆਂ ਹਨ। ਪਰਮਿੰਦਰ ਨੇ ਇਸ ਕੰਮ ਲਈ ਮਸ਼ੀਨਾਂ ਵੀ ਤਿਆਰ ਕੀਤੀਆਂ ਹਨ। ਇਨ੍ਹਾਂ ਮਸ਼ੀਨਾਂ ਦਾ ਇਸਤੇਮਾਲ ਕਰਕੇ ਪਰਾਲੀ ਤੋਂ ਡਾਊਨ ਸੀਲਿੰਗ ਪੈਨਲ ਤੇ ਟਾਈਲਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਪੈਨਲਾਂ ਤੇ ਟਾਈਲਾਂ ਦਾ ਇਸਤੇਮਾਲ ਹਸਪਤਾਲਾਂ, ਵੱਡੀਆਂ ਇਮਾਰਤਾਂ ਤੇ ਦਫਤਰਾਂ ਵਿਚ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਦੂਜੇ ਵਿਆਹ ਤੋਂ ਬਾਅਦ ਵੀ ਪਹਿਲੇ ਪਤੀ ਦੇ ਮੌ.ਤ ‘ਤੇ ਪਤਨੀ ਮੁਆਵਜ਼ੇ ਦੀ ਹੱਕਦਾਰ : ਪੰਜਾਬ ਤੇ ਹਰਿਆਣਾ ਹਾਈਕੋਰਟ
ਖਾਸ ਗੱਲ ਇਹ ਹੈ ਕਿ ਪਰਾਲੀ ਨਾਲ ਬਣੀਆਂ ਟਾਈਲਾਂ ਵਾਟਰਪਰੂਫ ਹੋਣ ਦੇ ਨਾਲ ਹੀਟਪਰੂਫ ਵੀ ਹਨ।ਇਸ ਕੰਮ ਨੂੰ ਵੱਡੇ ਪੱਧਰ ‘ਤੇ ਲਿਜਾ ਕੇ ਪਰਾਲੀ ਨਾਲ ਬਣੀਆਂ ਟਾਈਲਾਂ ਨੂੰ ਦੁਬਈ ਵਰਗੇ ਦੇਸ਼ਾਂ ਵਿਚ ਭੇਜਿਆ ਜਾ ਸਕਦਾ ਹੈ। ਜੋ ਉਤਪਾਦ ਤਿਆਰ ਕੀਤੇ ਗਏ ਹਨ ਉਨ੍ਹਾਂ ਦਾ ਟੈਸਟ ਵੀ ਕੀਤਾ ਜਾ ਚੁੱਕਾ ਹੈ ਤੇ ਖਾਸ ਗੱਲ ਹੈ ਕਿ ਜਿਹੜੇ ਸੂਬਿਆਂ ਵਿਚ ਗਰਮੀ ਜ਼ਿਆਦਾ ਹੋਵੇਗੀ ਉਥੇ ਪਰਾਲੀ ਨਾਲ ਬਣੀਆਂ ਟਾਈਲਾਂ ਤੇ ਪੈਨਲ ਦੀ ਮੰਗ ਜ਼ਿਆਦਾ ਹੋਵੇਗੀ। ਇਸ ਤਰ੍ਹਾਂ ਦਾ ਉਦਯੋਗ ਹੁਣ ਤੱਕ ਪੂਰੇ ਭਾਰਤ ਵਿਚ ਮੌਜੂਦ ਨਹੀਂ ਹੈ, ਇਸ ਲਈ ਉਨ੍ਹਾਂ ਨੇ ਆਪਣੇ ਉਤਪਾਦਾਂ ਲਈ ਟ੍ਰੇਡਮਾਰਕ ਤੇ ਪੇਟੈਂਟ ਲਈ ਵੀ ਅਪਲਾਈ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –