Special invitation from CCRH : ਭਾਰਤ ਸਰਕਾਰ ਦੇ ਆਯੂਸ਼ ਵਿਭਾਗ ਅਧੀਨ ਹੋਮਿਓਪੈਥੀ ਦੀ ਸਰਵੋਤਮ ਖੋਜ ਸੰਸਥਾ CCRH ਵੱਲੋਂ ਵਰਲਡ ਹੋਮਿਓਪੈਥਿਕ ਡੇ ਮੌਕੇ ‘ਤੇ 10-11 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਇੱਕ ਸਾਇੰਟਿਫਿਕ ਕਾਨਫਰੰਸ ਹੋਣ ਜਾ ਰਹੀ ਹੈ, ਜਿੱਥੇ ਅੰਤਰ- ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਵੱਖੋ-ਵੱਖ ਮਾਹਰਾਂ ਵੱਲੋਂ ਹੋਮਿਓਪੈਥਿਕ ਅਤੇ ਇਸ ਨਾਲ ਹੋਏ ਲਾਭ ਤੇ ਖੋਜ ਪਰਚੇ ਪੜ੍ਹੇ ਜਾਣੇ ਹਨ। ਇਸ ਮੌਕੇ 11 ਅਪ੍ਰੈਲ ਨੂੰ ਲੁਧਿਆਣਾ ਦੇ ਸੀਨੀਅਰ ਹੋਮਿਓਪੈਥੀ ਡਾ. ਮੁਕਤਿੰਦਰ ਸਿੰਘ, ਪ੍ਰੋਫੈਸਰ HOD Dep. of Repertory, SGNDHMC&H, ਲੁਧਿਆਣਾ, ਵੱਲੋਂ ਥਾਇਰਾਇਡ ਤੇ ਆਪਣਾ ਰਿਸਰਚ ਪੇਪਰ ਪੇਸ਼ ਕਰਨ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ । ਇਨ੍ਹਾਂ ਦਾ ਕਲੀਨਿਕ ਮਾਡਲ ਟਾਊਨ ਐਕਸਟੈਨਸ਼ਨ ਦੀ ਟਿਊਸ਼ਨ ਮਾਰਕੀਟ ਵਿਚ ਹੈ।