ਫਰੀਦਕੋਟ ਵਿਚ ਸਰਵਿਸ ਰੋਡ ‘ਤੇ ਜਾ ਰਹੇ ਮਾਂ-ਪੁੱਤ ਨੂੰ ਬਲੈਰੋ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿਚ 5 ਸਾਲਾ ਬੇਟੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਮਹਿਲਾ ਨੂੰ ਗੰਭੀਰ ਹਾਲਤ ਵਿਚ ਕੋਟਕਪੂਰਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਮਹਿਲਾ ਦੇ ਬਿਆਨ ਦੇ ਆਧਾਰ ‘ਤੇ ਬਲੈਰੋ ਡਰਾਈਵਰ ਜਸਵਿੰਦਰ ਸਿੰਘ ਵਾਸੀ ਗੋਂਦਾਰਾ ਨੂੰ ਨਾਮਜ਼ਦ ਕਰਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਮਹਿਲਾ ਸੁਖਚੈਨ ਕੌਰ ਵਾਸੀ ਰੁਲੀਆ ਨਗਰ ਬਰਗਾੜੀ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਵੀਰਦਵਿੰਦਰ ਨਾਲ ਆਪਣੀ ਮਾਂ ਨੂੰ ਬੱਸ ਵਿਚ ਬੈਠਣ ਲਈ ਭੋਲੇ ਦੀ ਚੱਕੀ ਕੋਲ ਗਈ ਸੀ। ਮਾਂ ਨੂੰ ਬੱਸ ‘ਚ ਬਿਠਾ ਦੇਣ ਦੇ ਬਾਅਦ ਉਹ ਵੀਰਦਵਿੰਦਰ ਨਾਲ ਪੈਦਲ ਘਰ ਪਰਤ ਰਹੀ ਸੀ।
ਹਾਈਵੇ ਨੂੰ ਕਰਾਸ ਕਰਕੇ ਸਰਵਿਸ ਰੋਡ ਤੋਂ ਘਰ ਵੱਲ ਜਾ ਰਹੀ ਸੀ ਕਿ ਪਿੱਛੇ ਤੋਂ ਇਕ ਬਲੈਰੋ ਤੇਜ਼ੀ ਨਾਲ ਆਈ ਤੇ ਬਿਨਾਂ ਹਾਰਨ ਵਜਾਏ ਬਲੈਰੋ ਚਾਲਕ ਨੇ ਉਨ੍ਹਾਂ ਨੂੰ ਤੇ ਉਸਦੇ ਪੁੱਤਰ ਨੂੰ ਜ਼ੋਰਦਾਰ ਟੱਕਰ ਦਿੱਤੀ ਜਿਸ ਨਾਲ ਉਹ ਤੇ ਵੀਰਦਵਿੰਦਰ ਗੰਭੀਰ ਜ਼ਖਮੀ ਹੋ ਗਏ ਪਰ ਪੁੱਤਰ ਦੀ ਮੌਤ ਹੋ ਗਈ। ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ। ਸਥਾਨਕ ਲੋਕਾਂ ਨੇ ਬਲੈਰੋ ਚਾਲਕ ਨੂੰ ਫੜ ਲਿਆ। ਪੁੱਛਗਿਛ ਵਿਚ ਬਲੈਰੋ ਚਾਲਕ ਨੇ ਆਪਣਾ ਨਾਂ ਜਸਵਿੰਦਰ ਸਿੰਘ ਦੱਸਿਆ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਢੱਟ ਦਾ ਹੋਇਆ ਦੇਹਾਂਤ, ਹਾਰਟ ਅਟੈਕ ਨਾਲ ਹੋਈ ਮੌ.ਤ
ਏਐੱਸਆਈ ਗੁਰਮੇਜ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਦੇ ਆਧਾਰ ‘ਤੇ ਬਲੈਰੋ ਚਾਲਕ ਜਸਵਿੰਦਰ ਸਿੰਘ ‘ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਪਰਿਵਾਰਕ ਮੈਂਬਰਾਂ ਨੂੰ ਸਸਕਾਰ ਲਈ ਸੌਂਪਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –