ਮੋਗਾ-ਫਿਰੋਜ਼ਪੁਰ ਰੋਡ ‘ਤੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿਥੇ ਤੇਜ਼ ਰਫ਼ਤਾਰ ਕਾਰ ਦੀ ਇੱਟਾਂ ਨਾਲ ਭਰੇ ਟਰਾਲੇ ਨਾਲ ਟੱਕਰ ਹੋਈ ਹੈ। ਇਸ ਟੱਕਰ ਵਿਚ ਗੱਡੀ ਸਵਾਰ ਦੀ ਜਾਨ ਚਲੀ ਗਈ ਹੈ।
ਦੱਸਿਆ ਜਾ ਰਿਹਾ ਸੀ ਕਿ ਗੱਡੀ ਦੀ ਰਫਤਾਰ ਬਹੁਤ ਤੇਜ਼ ਸੀ ਤੇ ਇਸ ਗੱਡੀ ਦੀ ਟੱਕਰ ਇੱਟਾਂ ਨਾਲ ਭਰੇ ਟਰਾਲੇ ਨਾਲ ਹੋ ਜਾਂਦੀ ਹੈ ਤੇ ਹਾਦਸੇ ਵਿਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਗੱਡੀ ਦਾ ਕਚੂਮਰ ਨਿਕਲ ਚੁੱਕਿਆ ਹੈ ਤੇ ਗੱਡੀ ਸਵਾਰ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਬੀਤੀ ਰਾਤ ਲਗਭਗ 2 ਵਜੇ ਇਹ ਹਾਦਸਾ ਵਾਪਰਿਆ ਹੈ। ਕਾਰ ਟਰਾਲੇ ਦੇ ਹੇਠਾਂ ਜਾ ਵੜਦੀ ਹੈ।
ਮੌਕੇ ਉਤੇ ਹੀ ਲੋਕਾਂ ਵੱਲੋਂ ਬਹੁਤ ਮੁਸ਼ੱਕਤ ਨਾਲ ਕਰੇਨ ਦੀ ਮਦਦ ਨਾਲ ਮੁੰਡੇ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਮਿੱਠੂ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੋ ਸਕਦੈ ਕਿ ਮਿੱਠੂ ਕੰਮ ਦੇ ਸਿਲਸਿਲੇ ਵਿਚ ਜਾ ਰਿਹਾ ਹੋਵੇ ਜਿਸ ਦਰਮਿਆਨ ਵੱਡਾ ਹਾਦਸਾ ਵਾਪਰ ਗਿਆ। ਮ੍ਰਿਤਕ ਦੇ ਦੋ ਬੱਚੇ ਹਨ ਤੇ ਉਹ ਦਿੱਲੀ ਵਿਚ ਕੰਮ ਕਰਦਾ ਸੀ। ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਜਲਦ ਹੀ ਪੁਲਿਸ ਵੱਲੋਂ ਉੁਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























